ਜਲ਼ੰਧਰ-(ਮਨਦੀਪ ਕੌਰ )- ਅੱਜ ਤੜਕਸਾਰ ਹੀ ਜਲੰਧਰ ਦੇ ਵੈਸਟ ਹਲਕੇ ਤੋਂ ਇੱਕ ਫੈਕਟਰੀ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ । ਮਿਲੀ ਜਾਣਕਾਰੀ ਮੁਤਾਬਿਕ ਬਸਤੀ ਦਾਨਿਸ਼ਮੰਦਾ ਵਿੱਚ ਸੈਂਟ.ਸੋਲਜਰ ਕਾਲਜ ਦੇ ਨਜਦੀਕ ਪੈਂਦੀ ਇੱਕ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ । ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਸਪੋਰਟਸ ਫੈਕਟਰੀ ਸੀ।
ਸਥਾਨਕ ਲੋਕਾ ਦਾ ਕਹਿਣਾਂ ਹੈ ਕੇ ਫੈਕਟਰੀ ਵਿਚ ਅੱਗ ਸੇਰੇ ਕਰੀਬਨ 6 ਵਜੇ ਲੱਗੀ ਹੈ । ਦਮਕਲ ਵਿਭਾਗ ਦੀ ਟੀਮ ਮੌਕੇ ਉੱਤੇ ਪਹੁੰਚ ਗਈ । ਓਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਸਵੇਰੇ ਸੈਰ ਕਰ ਰਹੇ ਸਨ।ਤਾਂ ਓਹਨਾ ਨੇ ਦੇਖਿਆ ਕਿ ਫੈਕਟਰੀ ਦੇ ਅੰਦਰ ਤੋ ਧੂੰਆ ਬਾਹਰ ਆ ਰਿਹਾ ਹੈ । ਓਹਨਾ ਲੋਕਾ ਨੇ ਹੋ ਫੈਕਟਰੀ ਦੇ ਸ਼ੀਸ਼ੇ ਤੋੜ ਕੇ ਅੰਦਰ ਰਹਿ ਰਹੇ ਕਰਮਚਾਰੀਆਂ ਨੂੰ ਬਾਹਰ ਕੱਢਿਆ ਹੈ।
ਦਮਕਲ ਵਿਭਾਗ ਟੀਮ ਦਾ ਕਹਿਣਾ ਹੈ ਕੇ ਫੈਕਟਰੀ ਵਿਚ ਅੱਗ ਕਿਸ ਕਰਨ ਲੱਗੀ ਹੈ ਇਸ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ । ਫੈਕਟਰੀ ਵਿਚ ਲੱਗੀ ਅੱਗ ਇਨੀ ਜਿਆਦਾ ਭਿਆਨਕ ਸੀ ।ਕੇ ਅੱਗ ਉੱਤੇ ਕਾਬੂ ਪਾਉਣ ਲਈ ਦਮਕਲ ਵਿਭਾਗ ਦੀਆ 15-16 ਗੱਡੀਆਂ ਲਗ ਗਈਆਂ ਹਨ। ਪਰ ਅੱਗ ਉੱਤੇ ਅਜੇ ਵੀ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ ਹੈ । ਬਾਕੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ । ਮੌਕਾ ਰਹਿੰਦੇ ਹੀ ਸਾਰੇ ਕਰਮਚਾਰੀ ਬਾਹਰ ਕੱਢ ਲਏ ਗਏ । ਫੈਕਟਰੀ ਦੇ ਅੰਦਰ ਕਿੰਨਾ ਨੁਕਸਾਨ ਹੋਇਆ ਹੈ ਇਹ ਸਭ ਜਾਂਚ ਤੋ ਬਾਅਦ ਹੀ ਪਤਾ ਲੱਗੇ ਗਾ ।