ਜਲੰਧਰ -(ਮਨਦੀਪ ਕੌਰ )- ਦੇਰ ਰਾਤ ਜਲੰਧਰ ਦੇ ਮੋਨਿਕਾ ਟਾਵਰ ਦੀ ਬੇਸਮੈਂਟ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ । ਸਮੇਂ ਰਹਿੰਦੇ ਹੀ ਫਾਇਰ ਬ੍ਰਿਗੇਡ ਟੀਮ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਬਹੁਤ ਹੀ ਮਿਹਨਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ ।
ਜਾਣਕਾਰੀ ਮੁਤਾਬਿਕ ਅੱਠ ਤੋਂ ਨੌ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਉੱਤੇ ਕਾਬੂ ਪਾਉਣ ਨੂੰ ਲੱਗੀਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੈਂਟਰ ਵਿਧਾਇਕ ਰਮਨ ਅਰੋੜਾ ਵੀ ਮੌਕੇ ਤੇ ਪਹੁੰਚੇ।
ਉਹਨਾਂ ਨੇ ਲੋਕਾਂ ਨੂੰ ਸ਼ਾਂਤ ਕਰਾਇਆ ਅਤੇ ਪਿੱਛੇ ਹਟਣ ਨੂੰ ਕਿਹਾ ਜਿਸ ਤੋਂ ਬਾਅਦ ਦਮਕਲ ਵਿਭਾਗ ਦੀ ਟੀਮ ਨੇ ਬਹੁਤ ਹੀ ਮੁਸ਼ੱਕਤ ਦੇ ਨਾਲ ਅੱਗ ਉੱਤੇ ਕਾਬੂ ਪਾਇਆ।
ਦੁਕਾਨ ਦੇ ਮਾਲਕ ਭੁਪਿੰਦਰ ਸਿੰਘ ਨਿਵਾਸੀ ਮਾਡਲ ਹਾਊਸ ਨੇ ਦੱਸਿਆ ਦੁਕਾਨ ਬੰਦ ਕਰਕੇ ਘਰ ਵਾਪਸ ਜਾ ਰਿਹਾ ਸੀ। ਜਿਸ ਤੋਂ ਬਾਅਦ ਘਰ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਫੋਨ ਆ ਗਿਆ ਕਿ ਤੁਹਾਡੀ ਦੁਕਾਨ ਉੱਤੇ ਅੱਗ ਲੱਗ ਗਈ ਹੈ ।ਜਿਸ ਕਾਰਨ ਮੈਂ ਰਸਤੇ ਚ ਉਹੀ ਵਾਪਿਸ ਆ ਗਿਆ। ਭੁਪਿੰਦਰ ਸਿੰਘ ਦੇ ਅਨੁਸਾਰ ਉਹਨਾਂ ਦੀ ਦੁਕਾਨ ਦੇ ਵਿੱਚ ਚਾਰ ਪੰਜ ਲੱਖ ਦਾ ਸਮਾਨ ਸੀ ਜੋ ਕਿ ਚਾਰ ਪੰਜ ਦਿਨ ਪਹਿਲਾਂ ਹੀ ਮੰਗਵਾਇਆ ਸੀ। ਅਤੇ ਇਸੇ ਸਮਾਨ ਤੋਂ ਪਹਿਲਾਂ ਵੀ ਕਾਫੀ ਸਮਾਨ ਦੁਕਾਨ ਵਿੱਚ ਮੌਜੂਦ ਸੀ। ਤੇ ਸਾਰੇ ਦਾ ਸਾਰਾ ਸੜ ਕੇ ਸਵਾਹ ਹੋ ਗਿਆ।