ਹਿਸਾਰ -(Bn18)- ਹਿਸਾਰ ਵਿੱਚੋ ਪਾਕਿਸਤਾਨ ਦੀ ਜਾਸੂਸੀ ਕਰਨ ਦੇ ਆਰੋਪ ਵਿੱਚ ਇੱਕ ਮਹਿਲਾ U Tuber ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਜਿਸ ਦਾ ਨਾਂਮ ਜਯੋਤੀ ਮਲਹੋਤਰਾ ਹੈ। ਜਯੋਤੀ ਨੂੰ ਪਾਕਿਸਤਾਨ ਦੇ ਲਈ ਜਾਸੂਸੀ ਅਤੇ ISI ਨਾਲ ਸਬੰਧ ਹੋਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ।
ਸੂਤਰਾਂ ਮੁਤਾਬਿਕ ਉਹ ਪਿਛਲੇ ਸਾਲ ਲਾਹੌਰ ਗਈ ਸੀ। ਜਿੱਥੇ ਉਸ ਖੁਦ ISI ਦੇ ਲਿੰਕ ਵਿਚ ਆ ਕੇ ਭਾਰਤ ਦੀ ਖੁਫੀਆਂ ਇਨਫੋਰਮੇਸ਼ਨ ਸਾਂਝੀ ਕੀਤੀ ਸੀ। ਸੁਰਖਿਆ ਏਜੰਸੀਆਂ ਨੇ ਸਾਰੇ ਪੱਕੇ ਸਬੂਤ ਇਕੱਠੇ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਇਸ ਦੀਆਂ ਡਿਜੀਟਲ ਐਕਟੀਵਿਟੀਆ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।
ਕੈਥਲ ਵਿੱਚੋਂ ਵੀ ਦਵਿੰਦਰ ਨੂੰ ਪਾਕਿਸਤਾਨੀ ਆਈਐਸਆਈ ਖੁਫੀਆਂ ਏਜੇਂਸੀ ਨੂੰ ਆਪਰੇਸ਼ਨ ਸਿੰਧੂਰ ਦੀ ਖੁਫੀਆਂ ਅੱਪਡੇਟ ਦੇਣ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਗਿਆ ।
ਇਹ ਦੋਵੇਂ ਗ੍ਰਿਫ਼ਤਾਰੀਆਂ ਦੇਸ਼ ਸੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ ।