ਅਬੋਹਰ -(ਮਨਦੀਪ ਕੌਰ )- ਅਬੋਰ ਦੇ ਨੇੜਲਾ ਪਿੰਡ ਢਾਬਾ ਕੋਕਰੀਆਂ ਵਾਸੀ ਅਤੇ ਚਾਰ ਧੀਆਂ ਦੇ ਪਿਓ ਦੀ ਇੱਕ ਬੇਸਹਾਰਾ ਪਸੂ ਦੇ ਨਾਲ ਟਕਰਾਉਣ ਤੋਂ ਬਾਅਦ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਬੀਤੀ ਰਾਤ ਉਥੋਂ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ। ਸ਼ਨੀਵਾਰ ਸਵੇਰੇ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਇਸ ਵਾਪਰੀ ਘਟਨਾ ਦੀ ਸਭ ਤੋਂ ਵੱਡੀ ਦੁਖਦਾਈ ਗੱਲ ਇਹ ਸੀ ਕਿ ਇਸ ਮ੍ਰਿਤਕ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਜਾਣਕਾਰੀ ਦੇ ਮੁਤਾਬਕ 35 ਸਾਲਾਂ ਅੰਗਰੇਜ਼ ਸਿੰਘ ਪੁੱਤਰ ਕਿਕਰ ਸਿੰਘ ਇਕ ਦਿਹਾੜੀਦਾਰ ਮਜ਼ਦੂਰੀ ਦਾ ਕੰਮ ਕਰਦਾ ਸੀ। ਬੀਤੀ ਰਾਤ ਉਹ ਪਿੰਡ ਬੱਲੂਆਣਾ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ। ਬਲੂਆਣਾ ਤੋਂ ਕੁਝ ਦੂਰੀ ਤੇ ਹੀ ਇੱਕ ਸੜਕ ਉੱਤੇ ਇੱਕ ਅਵਾਰਾ ਪਸ਼ੂ ਆ ਗਿਆ ਜਿਸ ਦੇ ਵਿੱਚ ਉਸਦੀ ਭਿਆਨਕ ਟੱਕਰ ਹੋ ਗਈ। ਜਿਸ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਿਆ। ਆਸ ਪਾਸ ਦੇ ਲੋਕਾਂ ਨੇ ਅੰਗਰੇਜ਼ ਸਿੰਘ ਨੂੰ ਚੁੱਕ ਕੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨਿਆ ਗਿਆ।
ਸੂਚਨਾ ਮਿਲਣ ਤੇ ਮ੍ਰਿਤਕ ਦਾ ਛੋਟਾ ਭਰਾ ਅਤੇ ਪਿੰਡ ਦੀ ਪੰਚਾਇਤ ਵੀ ਮੌਕੇ ਉੱਤੇ ਪਹੁੰਚ ਗਈ। ਇਸ ਘਟਨਾ ਦੀ ਸਭ ਤੋਂ ਦੁਖਦਾਈ ਖਬਰ ਇਹ ਹੈ ਕਿ ਅੰਗਰੇਜ਼ ਸਿੰਘ ਆਪਣੀਆਂ ਚਾਰ ਧੀਆਂ ਅਤੇ ਛੋਟੇ ਭਰਾ ਦਾ ਪਾਲਣ ਪੋਸ਼ਣ ਕਰਦਾ ਸੀ। ਕਿਉਂਕਿ ਉਸ ਦਾ ਭਰਾ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਹੈ। ਅੰਗਰੇਜ਼ ਸਿੰਘ ਦੀਆਂ ਚਾਰੇ ਧੀਆਂ ਨਾਬਾਲਿਕ ਹਨ ਅਤੇ 10 ਸਾਲ ਪਹਿਲਾਂ ਹੀ ਉਸਦੀ ਪਤਨੀ ਦੀ ਵੀ ਮੌਤ ਹੋ ਗਈ ਸੀ । ਅਤੇ ਉਸਦੇ ਆਪਣੇ ਮਾਤਾ ਪਿਤਾ ਵੀ ਨਹੀਂ ਹਨ। ਅਜਿਹੀ ਸਥਿਤੀ ਦੇ ਵਿੱਚ ਉਸ ਦੇ ਬੱਚੇ ਅਨਾਥ ਹੋ ਗਏ ਹਨ।ਅਜਿਹੀ ਸਥਿਤੀ ’ਚ ਇਸ ਹਾਦਸੇ ’ਚ ਬੱਚੇ ਅਨਾਥ ਹੋ ਗਏ। ਪਿੰਡ ਵਾਸੀਆਂ ਅਤੇ ਪੰਚਾਇਤ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਸਰਕਾਰ ਤੋਂ ਉਸ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।