ਪੰਜਾਬ -(ਮਨਦੀਪ ਕੌਰ)- ਆਪਣੀ ਧੀ ਦੇ ਲਵ ਮੈਰਿਜ ਤੋਂ ਨਾਰਾਜ਼ ਪਿਤਾ ਨੇ ਆਪਣੀ ਧੀ ਅਤੇ ਉਸ ਦੀ ਦੋ ਸਾਲ ਮਾਸੂਮ ਬੇਟੀ ਦੀ ਦਰਦਨਾਕ ਹੱਤਿਆ ਕਰ ਦਿੱਤੀ। ਪੀੜਤਾਂ ਦੀ ਪਹਿਚਾਨ ਜਸਮਨਦੀਪ ਕੌਰ ਅਤੇ ਉਸ ਦੀ ਧੀ ਏਕਮ ਨੂਰ ਦੇ ਰੂਪ ਵਿੱਚ ਹੋਈ ਹੈ।
ਜਾਣਕਾਰੀ ਦੇ ਮੁਤਾਬਿਕ ਜਸਮਨਦੀਪ ਕੌਰ ਨੇ ਚਾਰ ਸਾਲ ਪਹਿਲਾਂ ਪਿੰਡ ਦੇ ਹੀ ਮੁੰਡੇ ਰਵੀ ਸ਼ਰਮਾ ਦੇ ਨਾਲ ਪ੍ਰੇਮ ਵਿਆਹ ਕਰਾ ਲਿਆ ਸੀ। ਜਿਸ ਦੇ ਕਾਰਨ ਉਸ ਦਾ ਪਰਿਵਾਰ ਨਾਰਾਜ਼ ਸ੍ਰੀ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਉਸੇ ਪਿੰਡ ਦੇ ਵਿੱਚ ਰਹਿਣ ਲੱਗੀ।
ਮੰਗਲਵਾਰ ਨੂੰ ਜਸਮਨਦੀਪ ਆਪਣੀ ਧੀ ਦੇ ਨਾਲ ਦਵਾ ਲੈਣ ਪਿੰਡ ਦੇ ਬੱਸ ਅੱਡੇ ਦੇ ਕੋਲ ਪਹੁੰਚੀ ਸੀ ਜਿੱਥੇ ਉਸਦੇ ਪਿਤਾ ਰਾਜਵੀਰ ਸਿੰਘ ਅਤੇ ਭਰਾ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਦੋਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੋਨਾਂ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।