ਅੰਮ੍ਰਿਤਸਰ- 22 ਅਪ੍ਰੈਲ ਜੰਮੂ-ਕਸ਼ਮੀਰ ਵਿੱਚ ਸ਼੍ਰੀਨਗਰ ਦੇ ਪਹਿਲਗਾਮ ਵਿਖੇ ਭਾਰਤੀ ਅਨੇਕਾਂ ਸੈਲਾਨੀਆ ਨੂੰ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖਿਲਾਫ ਲਏ ਗਏ ਸਖਤ ਫੈਸਲੇ ਦੇ ਮੱਦੇ ਨਜ਼ਰ ਭਾਰਤ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਪਾਕਿਸਤਾਨ ਸਰਹੱਦ ਤੇ ਪਾਕ ਰੇਂਜਰਾਂ ਤੇ ਪਾਕ ਆਰਮੀ ਵੱਲੋਂ ਆਪਣੀ ਹਲਚਲ ਦਿਨ ਤੇ ਰਾਤ ਸਮੇਂ ਬਹੁਤ ਜਿਆਦੀ ਵਧਾ ਦਿੱਤੀ ਗਈ ਹੈ।ਇਸ ਦੇ ਮੱਦੇ ਨਜ਼ਰ ਬੀਐਸਐਫ ਵੱਲੋਂ ਭਾਰਤੀ ਪੰਜਾਬ ਦੀ ਸਰਹੱਦ ਜੋ ਬਿਲਕੁਲ ਪਾਕਿਸਤਾਨ ਨਾਲ ਲੱਗਦੀ ਹੈ ਉਸ ਤੇ ਭਾਰਤੀ ਖੇਤਰ ਅੰਦਰ ਲੱਗੀ ਕੰਡਿਆਲੀ ਤਾਰ ਦੇ ਅਗਲੇ ਪਾਸੇ ਵਾਲੀ ਜਮੀਨ ਵਿੱਚ ਖੜੀ ਕਣਕ ਦੀ ਫਸਲ ਨੂੰ ਆਉਣ ਵਾਲੇ 2 ਜਾਂ 3 ਤਿੰਨ ਦਿਨ ਵਿੱਚ ਵਡਣ ਦੀ ਅਪੀਲ BSF ਵੱਲੋਂ ਪੰਜਾਬ ਦੇ ਸਰਹੱਦੀ ਪਿੰਡਾਂ ਵਿਖੇ ਕਰਵਾਈ ਜਾ ਰਹੀ ਹੈ ਤਾਂ ਜੋ ਭਾਰਤੀ ਕਿਸਾਨਾਂ ਦੀ ਸੋਨੇ ਵਰਗੀ ਫਸਲ ਜੋ ਉਹਨਾਂ ਵੱਲੋਂ ਸਾਰਾ ਸਾਲ ਮਿਹਨਤ ਕੀਤੀ ਹੈ, ਉਹ ਉਸ ਦਾ ਨੁਕਸਾਨ ਨਾ ਹੋ ਸਕੇ।