ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਮਸ਼ਹੂਰ ਬੂਟ ਵਪਾਰੀ ਅਤੇ ਸੋਸ਼ਲ ਮੀਡੀਆ ਇਨਫਲੂਸਰ ਪ੍ਰਿੰਕਲ ਨੂੰ ਲੁਧਿਆਣਾ ਵਿੱਚ ਇੱਕ ਵਾਰ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰਿੰਕਲ ਕੁਝ ਦਿਨ ਪਹਿਲਾਂ ਹੀ ਕਿਸੇ ਮਾਮਲੇ ਵਿਚ ਜੇਲ ਕੱਟ ਕੇ ਵਾਪਸ ਆਇਆ ਸੀ ਅਤੇ ਇੱਕ ਵਾਰ ਫਿਰ ਮੁੜ ਤੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੱਸ ਦਈਏ ਲੁਧਿਆਣਾ ਦੇ ਪ੍ਰਿੰਕਲ ਅਤੇ ਹਨੀ ਸੇਠੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਕੁਝ ਸਮੇਂ ਪਹਿਲਾਂ ਦੋਨਾਂ ਦੇ ਵਿੱਚ ਸਮਝੌਤਾ ਵੀ ਹੋਇਆ ਸੀ। ਅੱਜ ਪ੍ਰਿੰਕਲ ਦੀ ਤਰੀਕ ਸੀ ਜੋ ਕਿ ਉਹ ਭੁਗਤਣ ਲਈ ਅਦਾਲਤ ਦੇ ਵਿੱਚ ਪੇਸ਼ ਹੋਇਆ। ਜਿੱਥੇ ਪੁਲਿਸ ਵੱਲੋਂ ਉਸ ਨੂੰ ਆਰ ਐਕਟ ਦੇ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਹੈ।