National desk –(ਮਨਦੀਪ ਕੌਰ)- ਭਾਰਤ ਸਮੇਤ ਪੂਰੀ ਦੁਨੀਆ ਦੇ ਵਿੱਚ ਬੀਤੀ ਰਾਤ ਸਾਲ 2025 ਦਾ ਦੂਸਰਾ ਅਤੇ ਆਖਰੀ ਚੰਦਰ ਗ੍ਰਹਿਣ ਦੇਖਣ ਨੂੰ ਮਿਲਿਆ। ਇਹ ਇੱਕ ਬਹੁਤ ਹੀ ਅਨੋਖੀ ਘਟਨਾ ਸੀ। ਜਿਸ ਦੇ ਵਿੱਚ ਚੰਦਰਮਾ ਪੂਰੀ ਤਰਹਾਂ ਲਾਲ ਹੋ ਗਿਆ ਅਤੇ ਵਿਗਿਆਨੀਆਂ ਵੱਲੋਂ ਇਸ ਨੂੰ “ਬਲੱਡ ਮੂਨ” ਦਾ ਨਾਮ ਦਿੱਤਾ ਗਿਆ।

ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਲੋਕਾਂ ਨੇ ਇਸ ਅਨੋਖੇ ਅਤੇ ਦਿਲਚਸਪ ਨਜ਼ਾਰੇ ਨੂੰ ਆਪਣੀ ਅੱਖਾਂ ਨਾਲ ਦੇਖਿਆ। ਇਹ ਚੰਦਰ ਗ੍ਰਹਿਣ ਐਤਵਾਰ ਦੀ ਰਾਤ 9 ਵੱਜ ਕੇ 57 ਮਿੰਟ ਤੇ ਸ਼ੁਰੂ ਹੋਇਆ ਅਤੇ ਰਾਤ 1.00 ਵਜ ਕੇ 28 ਮਿੰਟ ਉੱਤੇ ਖਤਮ ਹੋਇਆ।
ਇਹ ਸਾਲ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਸੀ ਇਸ ਤੋਂ ਪਹਿਲਾਂ 2022 ਦੇ ਵਿੱਚ ਇਹਨਾਂ ਲੰਬਾ ਚੰਦਰ ਗ੍ਰਹਿਣ ਦੇਖਣ ਨੂੰ ਮਿਲਿਆ ਸੀ।
ਚੰਦਰ ਗ੍ਰਹਿਣ ਲੱਗਣ ਦੇ ਤਕਰੀਬਨ 80 ਮਿੰਟ ਬਾਅਦ ਇਹ ਚੰਦਰਗ੍ਰਹਿ ਪੂਰੀ ਤਰਹਾਂ ਪ੍ਰਿਥਵੀ ਦੀ ਛਾਇਆ ਦੇ ਵਿੱਚ ਆ ਗਿਆ ਅਤੇ ਪੂਰਾ ਚੰਦਰ ਗ੍ਰਹਿਣ ਲੱਗ ਗਿਆ। ਜਿੱਦਾਂ ਜਿੱਦਾਂ ਪ੍ਰਿਥਵੀ ਦੀ ਛਾਇਆ ਹਟੀ ਉਹਦਾ ਉਦਾਂ ਚੰਦਰਮਾ ਪੂਰੀ ਤਰਹਾਂ ਸਫੇਦ ਰੰਗ ਵਿੱਚ ਚਮਕਣ ਲੱਗਾ। ਅਤੇ ਪੂਰੀ ਤਰਹਾਂ ਸਾਫ ਹੋਣ ਤੋਂ ਬਾਅਦ ਇਹ ਲਾਲ ਰੰਗ ਦਾ ਜਾਨੀ “ਬਲੱਡ ਮੂਨ” ਦਿਖਾਈ ਦੇਣ ਲੱਗਾ।

ਜ਼ਿਕਰ ਯੋਗ ਹੈ ਕਿ ਹੁਣ ਅਗਲਾ ਚੰਦਰ ਗ੍ਰਹਿਣ 2029 ਦੇ ਵਿੱਚ ਲੱਗੇਗਾ।
ਇਸ ਵਾਰ ਦੇ ਚੰਦਰਗ੍ਰਹਿ ਦੀ ਖਾਸ ਗੱਲ ਇਹ ਸੀ ਕਿ ਇਸ ਨੂੰ ਦੇਖਣ ਦੇ ਲਈ ਕਿਸੇ ਵੀ ਤਰਹਾਂ ਦੀ ਫਿਲਟਰ ਜਾਂ ਫਿਰ ਐਨਕਾਂ ਦੀ ਜਰੂਰਤ ਨਹੀਂ ਸੀ ਇਹ ਸਾਫ ਤੌਰ ਤੇ ਨੰਗੀਆਂ ਅੱਖਾਂ ਦੇ ਨਾਲ ਦੇਖਿਆ ਜਾ ਸਕਦਾ ਸੀ । ਧਾਰਮਿਕ ਆਸਥਾ ਦੇ ਚਲਦੇ ਚੰਦਰ ਗ੍ਰਹਿਣ ਦੇ ਸਮੇਂ ਉਜੈਨ ਮਹਾਕਾਲ ਮੰਦਰ ਦੇ ਨਾਲ ਨਾਲ ਕਈ ਹੋਰ ਧਾਰਮਿਕ ਸਥਾਨਾਂ ਦੇ ਕਪਾਟ ਬੰਦ ਕਰ ਦਿੱਤੇ ਗਏ।

ਭਾਰਤ ਦੇ ਇਲਾਵਾ ਇਹ ਚੰਦਰ ਗ੍ਰਹਿ ਏਸ਼ੀਆ ,ਯੂਰੋਪ, ਅਤੇ ਪੱਛਮੀ ਆਸਟਰੇਲੀਆ ਦੇ ਵਿੱਚ ਵੀ ਨਜ਼ਰ ਆਇਆ। ਏਸ਼ੀਆ ਅਤੇ ਆਸਟਰੇਲੀਆ ਦੇ ਵਿੱਚ ਇਹ ਨਜ਼ਾਰਾ ਬਹੁਤ ਲੰਬੇ ਸਮੇਂ ਤੱਕ ਦੇਖਣ ਨੂੰ ਮਿਲਿਆ। ਜਦ ਕਿ ਯੂਰਪ ਅਤੇ ਏਸ਼ੀਆ ਦੇ ਵਿੱਚ ਇਸ ਨਜ਼ਾਰੇ ਨੂੰ ਲੋਕ ਬਹੁਤ ਹੀ ਘੱਟ ਸਮੇਂ ਲਈ ਦੇਖ ਪਾਏ।

