ਲੁਧਿਆਣਾ -(ਮਨਦੀਪ ਕੌਰ )- ਚਲਦੇ ਆਟੋ ਵਿੱਚ ਆਟੋ ਚਾਲਕ ਨੂੰ ਮਿਰਗੀ ਦਾ ਦੌਰਾ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਕਾਰਨ ਆਟੋ ਚਾਲਕ ਡਰਾਈਵਰ ਸੀਟ ਤੋਂ ਥੱਲੇ ਡਿੱਗ ਗਿਆ ਅਤੇ ਥੱਲੇ ਡਿੱਗਣ ਨਾਲ ਆਟੋ ਵਿੱਚ ਫਸ ਗਿਆ ਅਤੇ ਆਟੋ ਦੇ ਨਾਲ ਘਿਸਟਦਾ ਚਲਾ ਗਿਆ ।
ਅੱਗੇ ਫੁੱਟਪਾਥ ਬਣਿਆ ਹੋਣ ਕਾਰਨ ਆਟੋ ਉਸ ਨਾਲ ਟਕਰਾ ਕੇ ਰੁਕ ਗਿਆ। ਜਿੱਦਾਂ ਹੀ ਉਥੋਂ ਜਾਂਦੇ ਰਾਹਗੀਰਾਂ ਨੇ ਆਟੋ ਚਾਲਕ ਨੂੰ ਆਟੋ ਦੇ ਨਾਲ ਘੀਸਟਦਾ ਹੋਇਆ ਦੇਖਿਆ ਤਾਂ ਉਹਨਾਂ ਨੇ ਆਟੋ ਚਾਲਕ ਨੂੰ ਚੁੱਕ ਕੇ ਹਸਪਤਾਲ ਇਲਾਜ ਲਈ ਦਾਖਲ ਕਰਾਇਆ। ਅਤੇ ਆਟੋ ਦੇ ਮਾਲਕ ਨੂੰ ਫੋਨ ਕੀਤਾ। ਉਹਨਾਂ ਦੱਸਿਆ ਕਿ ਆਟੋ ਵਿੱਚ ਕੋਈ ਸਵਾਰੀ ਨਹੀਂ ਸੀ ਆਟੋ ਬਿਲਕੁਲ ਖਾਲੀ ਸੀ ਜਿਸ ਦੇ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ।