ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਕਿਸ਼ਨਗੜ ਪੈਟਰੋਲ ਪੰਪ ਦੇ ਬਾਹਰ ਗੋਲੀਆਂ ਚੱਲਣ ਦੇ ਮਾਮਲੇ ਨੂੰ ਲੈ ਕੇ ਐਸਐਸਪੀ ਰਵਿੰਦਰ ਵਿਰਕ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਬਹੁਤ ਹੀ ਹੈਰਾਨੀਜਨਕ ਵਾਲੇ ਖੁਲਾਸੇ ਕੀਤੇ ਹਨ। SSP ਹਰਵਿੰਦਰ ਵਿਰਕ ਨੇ ਦੱਸਿਆ ਕਿ ਪੈਟ੍ਰੋਲ ਪੰਪ ਦੇ ਬਾਹਰ ਸੈਂਟ ਸੋਲਜਰ ਕਾਲਜ ਦੇ ਵਿਦਿਆਰਥੀ ਖੜੇ ਸਨ। ਜੋ ਕਿ ਪੈਟਰੋਲ ਪੰਪ ਦੇ ਕੋਲ ਖੜੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੋਈ ਗੱਲ ਕਰ ਰਹੇ ਸਨ। ਇਨੀ ਹੀ ਦੇਰ ਦੇ ਵਿੱਚ ਉਥੇ ਦੋ ਹੋਰ ਗੱਡੀਆਂ ਦੇ ਵਿੱਚ ਕੁਝ ਹੋਰ ਵਿਦਿਆਰਥੀ ਪਹੁੰਚ ਗਏ ਜੋ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਨ ਲੱਗੇ।
ਉਸ ਤੋਂ ਬਾਅਦ ਇੱਕ ਗਰੁੱਪ ਦੇ ਵੱਲੋਂ ਪੈਟਰੋਲ ਪੰਪ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਵਿੱਚ ਦੋ ਵਿਦਿਆਰਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਸ ਦੇ ਵਿੱਚੋਂ ਇੱਕ ਦੀ ਛਾਤੀ ਦੇ ਵਿੱਚ ਗੋਲੀ ਲੱਗੀ ਅਤੇ ਦੂਜੇ ਦੇ ਮੋਢੇ ਉੱਤੇ। ਜਿਨਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਖਮੀ ਵਿਦਿਆਰਥੀਆਂ ਦੀ ਪਹਿਚਾਨ ਗੋਪੀ ਨਿਵਾਸੀ ਸ਼ਿਵਦਾਸਪੁਰਾ, ਤੇ ਸੌਰਵ ਦੇ ਰੂਪ ਦੇ ਵਿੱਚ ਹੋਈ ਹੈ।
ਐਸਐਸਪੀ ਹਰਵਿੰਦਰ ਵਿਰਕ ਨੇ ਦੱਸਿਆ ਕਿ ਦੇਰ ਸ਼ਾਮ ਪੈਟਰੋਲ ਪੰਪ ਦੇ ਬਾਹਰ ਗੋਲੀ ਚਲਾਉਣ ਵਾਲੇ ਨੌਜਵਾਨ ਦੇ ਨਾਲ ਪੁਲਿਸ ਦੀ ਟੀਮ ਦੀ ਮੁੱਠਭੇੜ ਹੋ ਗਈ ਜਿਸ ਦੇ ਵਿੱਚ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੇ ਦੌਰਾਨ ਮੁਜਰਮ ਦੇ ਪੈਰ ਦੇ ਵਿੱਚ ਗੋਲੀ ਲੱਗੀ। ਆਰੋਪੀ ਦੇ ਕੋਲੋਂ ਇੱਕ ਪਿਸਟਲ ਵੀ ਬਰਾਮਦ ਕੀਤੀ ਗਈ ਹੈ। ਜਖਮੀ ਆਰੋਪੀ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਵਾਰਦਾਤ ਦੇ ਵਿੱਚ ਵਰਤੇ ਗਏ ਤਿੰਨੋਂ ਵਾਹਨ ਵੀ ਪੁਲਿਸ ਵੱਲੋਂ ਕਬਜ਼ੇ ਦੇ ਵਿੱਚ ਲੈ ਲਏ ਗਏ ਹਨ।
ਐਸਐਸਪੀ ਵਿਰਕ ਨੇ ਅੱਗੇ ਗੱਲ ਕਰਦੇ ਹੋਏ ਦੱਸਿਆ ਕਿ ਇਹਨਾਂ ਦੋਨਾਂ ਗਰੁੱਪਾਂ ਦੀ ਆਪਸ ਦੇ ਵਿੱਚ ਹੀ ਕੋਈ ਰੰਜਿਸ਼ ਚੱਲ ਰਹੀ ਸੀ ਇਹ ਵਿਦਿਆਰਥੀ ਕਾਲਜ ਕੈਂਪੇਨ ਦੇ ਬਾਰੇ ਵਿੱਚ ਗੱਲ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਅਲਾਵਲਪੁਰਾ ਦੀ ਪੁਲਿਸ ਆਦਮਪੁਰ ਦੀ ਪੁਲਿਸ ਅਤੇ, ਡੀਐਸਪੀ ਕਰਤਾਰਪੁਰ ਮੌਕੇ ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਆਰੋਪੀ ਨਛੱਤਰ ਨਿਵਾਸੀ ਕਪੂਰਥਲਾ ਨੂੰ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਦੇ ਕਬਜ਼ੇ ਦੇ ਵਿੱਚੋਂ ਵਾਰਦਾਤ ਦੇ ਵਿੱਚ ਵਰਤੇ ਗਏ ਤਿੰਨੋਂ ਵਾਹਨ ਵੀ ਬਰਾਮਦ ਕਰ ਲਏ ਗਏ ਹਨ। ਜਿਸਕੋ ਪੁਲਿਸ ਨੂੰ ਮਾਮਲੇ ਦੀ ਜਾਂਚ ਦੇ ਲਈ ਕਾਫੀ ਮਹੱਤਵਪੂਰਨ ਸੁਰਾਗ ਮਿਲੇ ਹਨ।

