ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਦੇ ਗੰਡਾ ਸਿੰਘ ਕਲੋਨੀ, ਮਜੀਠਾ ਰੋਡ ਗਲੀ ਨੰਬਰ ਦੋ ਦੇ ਵਿੱਚ ਬਿਜਲੀ ਬੋਰਡ ਦੇ ਜੇਈ ਵੱਲੋਂ ਗੱਡੀ ਹਟਾਉਣ ਦੀ ਬਹਿਸ ਮਗਰੋਂ ਆਪਣੇ ਘਰ ਦੀ ਛੱਤ ਉੱਤੋਂ ਤਾਬੜ ਤੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ ਲੱਗਣ ਦੇ ਨਾਲ ਇੱਕ 19 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਜਿਸ ਦਾ ਨਾਮ ਵਿੱਕੀ ਦੱਸਿਆ ਜਾ ਰਿਹਾ ਹੈ । ਮੌਕੇ ਤੇ ਖੜੇ ਦੋ ਹੋਰ ਨੌਜਵਾਨ ਜਿਸ ਦੇ ਵਿੱਚ ਇੱਕ ਸਬਜ਼ੀ ਵੇਚਣ ਵਾਲਾ ਵੀ ਸੀ ਗੋਲੀ ਲੱਗਣ ਦੇ ਨਾਲ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜੇਈ ਨੇ ਬਹਸ ਤੋਂ ਮਗਰੋਂ ਆਪਣੇ ਘਰ ਦੀ ਛੱਤ ਉੱਤੋਂ ਗੋਲੀਆਂ ਚਲਾਈਆਂ ਜਿਸ ਵਿੱਚੋਂ ਇੱਕ ਗੋਲੀ ਵਿੱਕੀ ਦੇ ਸਿਰ ਦੇ ਵਿੱਚ ਜਾ ਕੇ ਵੱਜੀ ਜਿਸ ਦੇ ਕਾਰਨ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਸਾਰੀ ਘਟਨਾ ਤੋਂ ਬਾਅਦ ਜਈ ਆਪਣੇ ਪਰਿਵਾਰ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਫਰਾਰ ਹੋ ਗਿਆ। ਸੂਚਨਾ ਮਿਲਣ ‘ਤੇ ਏਸੀਪੀ ਨਾਰਥ ਅਤੇ ਥਾਣਾ ਸਦਰ ਦੇ SHO ਹਰਸੰਦੀਪ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਅਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਆਰੋਪੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।