ਜਲੰਧਰ -(ਮਨਦੀਪ ਕੌਰ )-ਸਥਾਨਕ ਬੱਸ ਅੱਡੇ ਦੇ ਕੋਲ ਪੈਂਦੇ ਪੋਰਸ਼ ਇਲਾਕੇ ਮੋਤਾ ਸਿੰਘ ਨਗਰ ਵਿਚ ਇਕ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਮਣੇ ਆਇਆ ਹੈ I ਮ੍ਰਿਤਕ ਔਰਤ ਦੇ ਗਹਿਣੇ ਅਤੇ ਮੋਬਾਈਲ ਫੋਨ ਵੀ ਘਰੋਂ ਗ਼ਾਇਬ ਹਨ I ਅਤੇ ਘਰ ਦਾ ਦਰਵਾਜਾ ਵੀ ਖੁਲਾ ਛੱਡਿਆ ਹੋਇਆ ਸੀ I ਜਿਸ ਤੋਂ ਸ਼ੱਕ ਪੈਂਦਾ ਹੈ ਕੇ ਇਹ ਕਤਲ ਦਾ ਮਾਮਲਾ ਹੈ I ਹਾਲਾ ਕੇ ਔਰਤ ਦੇ ਸਰੀਰ ਉੱਤੇ ਕੋਈ ਵੀ ਸਤਿ ਦਾ ਨਿਸ਼ਾਨ ਨਹੀਂ ਸੀ I ਸੂਚਨਾ ਮਿਲਦੇ ਹੀ ਬੱਸ ਸਟੈਂਡ ਚੋਂਕੀ ਦੀ ਪੁਲਿਸ ਮੌਕੇ ਉੱਤੇ ਪਹੁੰਚ ਗਈ I ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ I
ਚੋਂਕੀ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕੇ ਮ੍ਰਿਤਕ ਔਰਤ ਦੀ ਪਹਿਚਾਣ ਵਿਨੋਦ ਕੁਮਾਰੀ ਦੁੱਗਲ ਪਤਨੀ ਭੀਮ ਸੇਨ ਵਜੋਂ ਹੋਈ ਹੈ I ਜਾਣਕਾਰੀ ਮੁਤਾਬਿਕ ਵਿਨੋਦ ਕੁਮਾਰੀ ਵੀਰਵਾਰ ਨੂੰ ਘਰ ਵਿਚ ਇਕੱਲੀ ਸੀ I ਜਦੋ ਦੁਪਹਿਰ ਨੂੰ ਪਤੀ ਭੀਮ ਸੇਨ ਘਰ ਵਾਪਿਸ ਆਇਆ ਤਾ ਦਰਵਾਜਾ ਅੰਦਰ ਤੋਂ ਬੰਦ ਸੀ I ਪਤੀ ਭੀਮ ਸੇਨ ਨੇ ਗਵਾਂਢੀਆਂ ਦੀ ਮਦਦ ਨਾਲ ਜਦੋ ਦਰਵਾਜਾ ਖੁਲਾਇਆ ਤਾ ਦੇਖਿਆ ਵਿਨੋਦ ਕੁਮਾਰੀ ਅੰਦਰ ਬੇਹੋਸ਼ ਪਈ ਹੋਈ ਸੀ I ਜਦੋ ਡਾਕਟਰ ਨੂੰ ਬੁਲਾਇਆ ਗਿਆ ਤਾ ਡਾਕਟਰਾ ਨੇ ਉਸ ਨੂੰ ਮ੍ਰਿਤਿਕ ਘੋਸ਼ਿਤ ਕੀਤਾ ਗਿਆ I ਮ੍ਰਿਤਕ ਦੇ ਬਚੇ ਵਿਦੇਸ਼ ਵਿਚ ਰਹਿੰਦੇ ਹਨ I ਚੋਂਕੀ ਇੰਚਾਰਜ ਦਾ ਕਹਿਣਾ ਹੈ ਕੇ ਬੋਡੀ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ I ਬਾਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ I