ਜਲੰਧਰ – (ਮਨਦੀਪ ਕੌਰ )- ਜਲੰਧਰ ਈਡੀ ਵੱਲੋਂ ਪੰਜਾਬ ਹਰਿਆਣਾ ਅਤੇ ਦਿੱਲੀ ਦੇ ਕਈ ਟਿਕਾਣਿਆਂ ਉੱਤੇ ਡੋਂਕੀ ਰੂਟ ਮਾਮਲੇ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਉਸ ਮਾਮਲੇ ਦੇ ਵਿੱਚ ਕਾਫੀ ਮਹੱਤਵਪੂਰਨ ਖੁਲਾਸੇ ਹੋਏ ਹਨ ਅਤੇ ਕਾਫੀ ਸਬੂਤ ਸਾਹਮਣੇ ਆਏ ਹਨ। ਇਹ ਛਾਪੇਮਾਰੀ 18 ਦਸੰਬਰ ਨੂੰ ਕੀਤੀ ਗਈ ਜਿਸ ਦੇ ਵਿੱਚ ਈਡੀ ਦੇ ਡੋਂਕੀ ਰੂਟ ਮਾਮਲੇ ਦੇ ਵਿੱਚ ਕਈ ਅਹਿਮ ਸਬੂਤ ਹੱਥ ਲੱਗੇ। ਇਸ ਮਾਮਲੇ ਦੇ ਵਿੱਚ ਕੁੱਲ 13 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ। ਅਤੇ 13 ਟਿਕਾਣਿਆ ਦੀ ਛਾਪੇਮਾਰੀ ਦੌਰਾਨ 19 ਕਰੋੜ ਰੁਪਏ ਤੋਂ ਵੱਧ ਦੀ ਬਰਾਮਦਗੀ ਹੱਥ ਲੱਗੀ।
ਜਾਣਕਾਰੀ ਦੇ ਮੁਤਾਬਿਕ ਛਾਪੇਮਾਰੀ ਦੇ ਦੌਰਾਨ ਦਿੱਲੀ ਦੇ ਇੱਕ ਟਰੈਵਲ ਏਜੰਟ ਦੇ ਟਿਕਾਣੇ ਤੋਂ 4.62 ਕਰੋੜ ਨਗਦੀ,313 ਕਿਲੋ ਚਾਂਦੀ ,6 ਕਿਲੋ ਸੋਨੇ ਦੀਆਂ ਇੱਟਾਂ ਬਰਾਮਦ ਹੋਈਆ ਹਨ । ਜਪਤ ਕੀਤੇ ਗਏ ਇਹਨਾਂ ਜੇਵਰਾਤਾਂ ਦੀ ਕੁੱਲ ਕੀਮਤ 19.13 ਕਰੋੜ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਡੋਂਕੀ ਰੂਟ ਦੇ ਨਾਲ ਸੰਬੰਧਿਤ ਵਟਸ ਐਪ ਚੈਟਾਂ ਅਤੇ ਕਈ ਹੋਰ ਅਹਿਮ ਸਬੂਤ ਹੱਥ ਲੱਗੇ ਹਨ।
ਨਾਲ ਹੀ ਹਰਿਆਣਾ ਦੇ ਨਾਲ ਸਬੰਧਿਤ ਇੱਕ ਵੱਡੇ ਖਿਡਾਰੀ ਦੇ ਟਿਕਾਣੇ ਤੋਂ ਡੋਂਕੀ ਰੂਟ ਦੇ ਨਾਲ ਸੰਬੰਧਿਤ ਅਹਿਮ-ਰਿਕਾਰਡ ਅਤੇ ਦਸਤਾਵੇਜ ਬਰਾਮਦ ਹੋਏ ਹਨ। ਸ਼ਾਨਬੀਨ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਜਰਿਮ ਅਮਰੀਕਾ ਭੇਜਣ ਦੇ ਨਾਮ ਉੱਤੇ ਲੋਕਾਂ ਕੋਲੋਂ ਲੱਖਾਂ ਰੁਪਏ ਠੱਗਦਾ ਸੀ। ਅਤੇ ਭੁਗਤਾਨ ਦੀ ਗਰੰਟੀ ਦੇ ਵਜੋਂ ਉਹਨਾਂ ਦੀ ਜਮੀਨ ਅਤੇ ਮਕਾਨਾਂ ਦੇ ਕਾਗਜ਼ਾਤ ਆਪਣੇ ਕੋਲ ਰੱਖ ਲੈਂਦਾ ਸੀ। ਉਹ ਲੋਕਾਂ ਨੂੰ ਮੈਕਸੀਕੋ ਦੇ ਰਾਸਤੇ ਅਮਰੀਕਾ ਭੇਜਦਾ ਸੀ। ਸਰਚ ਆਪਰੇਸ਼ਨ ਦੇ ਅਧੀਨ ਆਉਣ ਵਾਲੇ ਕਈ ਮੁਜਰਿਮਾਂ ਦੇ ਟਿਕਾਣਿਆਂ ਤੋਂ ਅਪਰਾਧਿਕ ਦਸਤਾਵੇਜ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।

