ਜਲੰਧਰ-(ਮਨਦੀਪ ਕੌਰ )- ਇਸ ਸਮੇਂ ਦੀ ਵੱਡੀ ਖਬਰ ਭਾਰਗੋ ਕੈਂਪ ਤੋਂ ਸਮੇਂ ਆ ਰਹੀ ਹੈ । ਜਿੱਥੇ ਦਰ ਰਾਤ 2 ਨੌਜਵਾਨਾਂ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਦੇ ਦਿਲ ਉੱਤੇ ਕੈਂਚੀ ਨਾਲ ਕਈ ਬਾਰ ਹਮਲਾ ਕੀਤਾ ਗਿਆ । ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਹੈ । ਜਦ ਕਿ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਦੀ ਹਾਲਤ ਨਾਜੁਕ ਬਣੀ ਹੋਈ ਹੈ ।
ਮ੍ਰਿਤਕ ਦੀ ਪਹਿਚਾਣ ਵਰੁਣ ਨਿਵਾਸੀ ਭਾਰਗੋ ਕੈਂਪ ਅਤੇ ਦੂਸਰਾ ਨੌਜਵਾਨ ਵੀ ਭਾਰਗੋ ਕੈਂਪ ਗਾ ਰਹਿਣ ਵਾਲਾ ਹੈ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਘੁੰਗਰੀ ਨਾਮ ਦੇ ਵਿਅਕਤੀ ਦਾ ਪੁੱਤਰ ਸੀ। ਜਦ ਕਿ ਦੂਸਰਾ ਨੌਜਵਾਨ ਘੂੰਗਰੀ ਦੇ ਸਾਲੇ ਦਾ ਬੇਟਾ ਹੈ । ਹਮਲੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ । ਬਾਕੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਪੁਲੀਸ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।