ਚੰਡੀਗੜ੍ਹ -(ਮਨਦੀਪ ਕੌਰ )- ਚੰਡੀਗੜ੍ਹ ਤੇ ਵਿੱਚ ਸੁਲਖਣਾ ਲੇਕ ਦੇ ਪਿੱਛੇ ਕੈਂਪ ਕੈਬਵਾਲਾ ਰੋਡ ਉੱਤੇ ਇੱਕ ਏ ਐਸ ਆਈ ਵੱਲੋਂ ਕਈ ਗੱਡੀਆਂ ਨੂੰ ਟੱਕਰ ਮਾਰੀ ਗਈ। ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਦੱਸ ਦਈਏ ਇਸ ਘਟਨਾ ਦੇ ਵਿੱਚ ਏ ਐਸ ਆਈ ਵੀ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਿਆ।ASI ਦੀ ਪਹਿਚਾਣ ਦਿਲਜੀਤ ਸਿੰਘ ਦੇ ਨਾਮ ਤੋਂ ਹੋਈ ਹੈ। ਇਸ ਘਟਨਾ ਦੇ ਦੌਰਾਨ ਗੱਡੀ ਦਾ ਸ਼ੀਸ਼ਾ ਟੁੱਟਣ ਦੇ ਕਾਰਨ ASI ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਏਐਸਆਈ ਦਲਜੀਤ ਸਿੰਘ ਨਸ਼ੇ ਦੇ ਵਿੱਚ ਧੁੱਤ ਸੀ। ਅਤੇ ਇਸੇ ਨਸ਼ੇ ਦੇ ਵਿੱਚ ਧੁੱਤ ਹੋਣ ਦੇ ਕਾਰਨ ਉਸ ਨੇ ਸੜਕ ਉੱਤੇ ਆਉਂਦੀਆਂ ਕਈ ਗੱਡੀਆਂ ਨੂੰ ਟੱਕਰ ਮਾਰੀ। ਇਸ ਤੋਂ ਇਲਾਵਾ ਇਸ ਦੀ ਟੱਕਰ ਸਕੂਲ ਬੱਸ ਦੇ ਨਾਲ ਵੀ ਹੋਈ ਸਕੂਲ ਬੱਸ ਦੇ ਨਾਲ ਟੱਕਰ ਹੋਣ ਤੋਂ ਬਾਅਦ ਏਐਸਆਈ ਦਿਲਜੀਤ ਸਿੰਘ ਦੀ ਗੱਡੀ ਉਸੇ ਥਾਂ ਤੇ ਰੁਕ ਗਈ। ਜਿਸ ਤੋਂ ਬਾਅਦ ਲੋਕਾਂ ਵੱਲੋਂ ਨਸ਼ੇ ਦੇ ਵਿੱਚ ਧੁੱਤ ਏਐਸਆਈ ਦੀ ਵੀਡੀਓ ਬਣਾਈ ਗਈ ਅਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਗਈ।
ਇਸ ਹਾਦਸੇ ਤੋਂ ਬਾਅਦ ਲੋਕਾਂ ਨੇ ਪੀਸੀਆਰ ਦੀ ਟੀਮ ਨੂੰ ਸੂਚਿਤ ਕੀਤਾ। ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚ ਕੇ ਏਐਸਆਈ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਣ ਦੀ ਕਾਫੀ ਮੁਸ਼ੱਕਤ ਕਰਨ ਲੱਗੀ। ਬਹੁਤ ਹੀ ਮੁਸ਼ੱਕਤ ਦੇ ਬਾਅਦ ਏਐਸਆਈ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਦੇ ਲਈ ਸਥਾਨਕ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਪਹਿਲੇ ਇਲਾਜ ਦੌਰਾਨ ਇਹ ਪਤਾ ਚੱਲਿਆ ਹੈ ਕਿ ਏਐਸਆਈ ਨਸ਼ੇ ਦੇ ਵਿੱਚ ਧੁੱਤ ਸੀ। ਜਿਸ ਦੇ ਕਾਰਨ ਉਸ ਦੇ ਖਿਲਾਫ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।।

