ਜਲੰਧਰ -(ਮਨਦੀਪ ਕੌਰ )- ਆਪਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਵਿਚ ਪੰਜਾਬ ਦੇ ਅਲਗ ਅਲਗ ਸ਼ਹਿਰਾ ਵਿੱਚ ਡਰੋਨ ਰਹੀ ਹਮਲਾ ਕੀਤਾ । ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਪੰਜਾਬ ਦੇ ਪਠਾਨਕੋਟ ਅਤੇ ਜਲੰਧਰ ਦੇ ਮੰਡਾ, ਕੈਂਟ ਵਿੱਚ ਡਰੋਨ ਰਹੀ ਹਮਲਾ ਕੀਤਾ ।
ਜਿਸ ਤੋਂ ਬਾਅਦ ਪੂਰੇ ਜਲੰਧਰ ਵਿੱਚ ਦੇਰ ਰਾਤ ਤਕ ਬਲੈਕ ਆਊਟ ਕੀਤਾ ਗਿਆ ਹੈ। ਦਰ ਰਾਤ ਜਲੰਧਰ ਵਿੱਚ ਇੱਕ ਧਮਾਕੇ ਦੀ ਅਵਾਜ ਸੁਣਾਈ ਦਿੱਤੀ ।ਜਿਸ ਤੋਂ ਬਾਅਦ ਪਤਾ ਲੱਗਾ ਕਿ ਜਲੰਧਰ ਦੇ ਮੰਡਾ ਵਿਚ ਬੰਬ ਡਿੱਗਿਆ ਹੈ । ਪਰ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਭਾਰਤੀਏ ਸੈਨਾ ਨੇ ਮੌਕੇ ਉੱਤੇ ਹੀ ਡਰੋਨ ਨੂੰ ਡਿਸਟਰੋਏ ਕਰ ਦਿੱਤਾ ।