ਚੰਡੀਗੜ੍ਹ -(ਮਨਦੀਪ ਕੌਰ )- ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਦੇ ਅਟੈਚੀ ਵਾਲੇ ਬਿਆਨ ਤੇ ਸਿਆਸੀ ਹੰਗਾਮਾ ਮੱਚਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਯੂ-ਟਰਨ ਲੈ ਲਿਆ । ਡਾਕਟਰ ਨਵਜੋਤ ਕੌਰ ਸਿੱਧੂ ਨੇ ਆਪਣੇ ਬਿਆਨਾਂ ਦੇ ਵਿੱਚ ਕਿਹਾ ਹੈ ਕਿ ਉਹਨਾਂ ਦੇ ਦਿੱਤੇ ਹੋਏ ਸਿੱਧੇ ਸਾਧੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ । ਉਹਨਾਂ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਦੇ ਵੀ ਉਹਨਾਂ ਦੇ ਕੋਲੋਂ ਕੁਝ ਵ ਨਹੀਂ ਮੰਗਿਆ।
ਡਾਕਟਰ ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਉਸਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਨੂੰ ਬਹੁਤ ਹੀ ਹੈਰਾਨੀ ਹੋ ਰਹੀ ਹੈ ਕਿ ਉਹਨਾਂ ਦੇ ਸਿੱਧੇ ਸਾਧੇ ਦਿੱਤੇ ਹੋਏ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਕਿਹਾ ਸੀ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਨਵਜੋਤ ਸਿੱਧੂ ਕਿਸੇ ਹੋਰ ਪਾਰਟੀ ਤੋਂ ਸੀਐਮ ਦਾ ਚਿਹਰਾ ਬਣਨਾ ਚਾਹੁੰਦੇ ਹਨ । ਤਾਂ ਉਹਨ੍ਾਂ ਨੇ ਅੱਗੇ ਕਿਹਾ ਸੀ ਕਿ ਉਹਨਾਂ ਕੋਲ ਸੀਐਮ ਦੇ ਅਹੁਦੇ ਦੇ ਬਦਲੇ ਪੈਸਾ ਦੇਣ ਨੂੰ ਨਹੀਂ ਹੈ। ਅੱਗੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਸਭ ਤੋਂ ਪਹਿਲਾਂ ਧਿਆਨ ਦੇ ਨਾਲ ਸੁਣਨਾ ਚਾਹੀਦਾ ਸੀ।
ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਵੱਲੋਂ ਪੁੱਛੇ ਪੁੱਛੇ ਗਏ ਸਵਾਲ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਤਾਂ ਹੀ ਸਰਗਰਮ ਹੋਣਗੇ ਅਗਰ ਕਾਂਗਰਸ ਪਾਰਟੀ ਉਹਨਾਂ ਨੂੰ ਸੀਐਮ ਦਾ ਚਿਹਰਾ ਬਣਾਵੇਗੀ। ਇਸ ਤੋਂ ਮਗਰੋਂ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਅਗਰ ਕੋਈ ਵੀ ਪਾਰਟੀ ਉਹਨਾਂ ਨੂੰ ਪੰਜਾਬ ਨੂੰ ਸੁਧਾਰਨ ਦਾ ਮੌਕਾ ਦੇਵੇ ਤਾਂ ਉਹ ਇਸਨੂੰ ਗੋਲਡਨ ਸਟੇਟ ਬਣਾਉਣਗੇ । ਉਹਨਾਂ ਨੇ ਅੱਗੇ ਆਪਣੇ ਬਿਆਨ ਦੇ ਵਿੱਚ ਇਹ ਆਖਿਆ ਸੀ ਕਿ ਉਹਨਾਂ ਦੇ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਦੇ ਲਈ ਪੈਸੇ ਨਹੀਂ ਹਨ ਲੇਕਿਨ ਉਹ ਨਤੀਜੇ ਜਰੂਰ ਦੇ ਸਕਦੇ ਹਨ। ਜਦੋਂ ਉਹਨਾਂ ਤੋਂ ਇੱਕ ਹੋਰ ਸਵਾਲ ਪੁੱਛਿਆ ਗਿਆ ਸੀਗਾ ਕਿ ਉਹਨਾਂ ਨੂੰ ਸੀਐਮ ਦਾ ਚਿਹਰਾ ਬਣਾਉਣ ਲਈ ਕਿਸੇ ਪਾਰਟੀ ਵੱਲੋਂ ਪੈਸੇ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਸੀ ਕਿ ਉਨਾਂ ਦੇ ਕੋਲੋਂ ਅਜਿਹੀ ਕਿਸੇ ਨੇ ਵੀ ਮੰਗ ਨਹੀਂ ਕੀਤੀ ਲੇਕਿਨ ਸੀਐਮ ਦਾ ਚਿਹਰਾ ਬਣਨ ਲਈ 500 ਕਰੋੜ ਰੁਪਏ ਦਾ ਅਟੈਚੀ ਦੇਣਾ ਪੈਂਦਾ ਹੈ।

