ਦਿੱਲੀ -(ਮਨਦੀਪ ਕੌਰ)- ਦਿੱਲੀ ਵਿੱਚ ਬੰਬ ਦੀਆਂ ਧਮਕੀਆਂ ਦਾ ਸਿਲਸਿਲਾ ਜਾਰੀ ਹੈ ਹੁਣ ਦਿੱਲੀ ਹਾਈਕੋਰਟ ਨੂੰ ਬੰਬ ਉਡਾਉਣ ਦੀ ਧਮਕੀ ਮਿਲੀ ਹੈ ਇਸ ਤੋਂ ਬਾਅਦ ਵਕੀਲਾਂ ਅਤੇ ਜੱਜਾਂ ਵਿੱਚ ਤਸ਼ਦ ਦਾ ਮਾਹੌਲ ਬਣ ਗਿਆ ਹੈ ਅਤੇ ਪੂਰੀ ਅਦਾਲਤ ਅਚਾਨਕ ਉੱਠ ਖੜੀ ਹੋ ਗਈ ਇਹ ਧਮਕੀ ਹਾਈ ਕੋਰਟ ਦੇ ਆਧਾਰਿਤ ਮੇਲ ਆਈਡੀ ਤੇ ਆਈ ਹੈ ਇਸ ਵੇਲੇ ਹਾਈ ਕਰਟ ਕੰਪਲੈਕਸ ਖਾਲੀ ਕਰਵਾਇਆ ਜਾ ਰਿਹਾ ਹੈ।
ਧਮਕੀ ਭਰੇ ਈਮੇਲ ਦੇ ਵਿੱਚ ਲਿਖਿਆ ਹੈ
“ਪਵਿੱਤਰ ਸ਼ੁਕਰਵਾਰ ਧਮਾਕਿਆਂ ਲਈ ਪਾਕਿਸਤਾਨ ਤਮਿਲਨਾਡੂ ਦੀ ਮਿਲੀ ਭੁਗਤ, ਜੱਜ ਰੂਮ, ਅਦਾਲਤ ਕੰਪਲੈਕਸ, ਵਿੱਚ ਤਿੰਨ ਬੰਬ ਰੱਖੇ ਗਏ ਹਨ ਦੁਪਹਿਰ 2 ਵਜੇ ਤੱਕ ਖਾਲੀ ਕਰ ਦਿਓ।”
ਈਮੇਲ ਵਿੱਚ ਸਪੱਸ਼ਟ ਤੌਰ ‘ਤੇ ਚੇਤਾਵਨੀ ਦਿੱਤੀ ਗਈ ਹੈ ਕਿ ਅੱਜ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਇੱਕ ਬੰਬ ਧਮਾਕਾ ਹੋਵੇਗਾ ਤੇ ਜੱਜ ਚੈਂਬਰ ਵਿੱਚ ਵਿਸਫੋਟਕ ਯੰਤਰ ਫਟ ਜਾਵੇਗਾ। ਇਹ ਮੇਲ ਪਾਕਿਸਤਾਨ ਤੇ ਤਾਮਿਲਨਾਡੂ ਸਬੰਧ ਵੱਲ ਇਸ਼ਾਰਾ ਕਰਦਾ ਹੈ।
ਇਹ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੀ ਆਈਐਸਆਈ ਅਤੇ ਕੁਝ ਸਥਾਨਕ ਨੈੱਟਵਰਕ ਮਿਲ ਕੇ 1998 ਦੇ ਪੁਰਾਣੇ ਪਟਨਾ ਧਮਾਕੇ ਵਰਗੇ ਹਮਲੇ ਨੂੰ ਦੁਹਰਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਇਹ ਮੇਲ ਸ਼ਾਹ ਫੈਸਲ ਨਾਮ ਦੇ ਵਿਅਕਤੀ ਵੱਲੋਂ ਆਇਆ ਹੈ।
ਇਸ ਦੇ ਨਾਲ ਹੀ, ਮੇਲ ਵਿੱਚ ਡੀਐਮਕੇ ਦੇ ਨੇਤਾਵਾਂ ਅਤੇ ਰਾਜਨੀਤਿਕ ਸਮੀਕਰਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮੇਲ ਦੇ ਅਨੁਸਾਰ, ਪਾਰਟੀ ਦੇ ਵਾਰਸਾਂ ਨੂੰ ਰੋਕਣ ਅਤੇ ਭਾਜਪਾ-ਆਰਐਸਐਸ ਵਿਰੁੱਧ ਜੰਗ ਛੇੜਨ ਲਈ ਇੱਕ ਅੱਤਵਾਦੀ ਯੋਜਨਾ ਤਿਆਰ ਕੀਤੀ ਗਈ ਹੈ। ਮੇਲ ਵਿੱਚ ਇੱਕ ਮੋਬਾਈਲ ਨੰਬਰ ਤੇ ਆਈਈਡੀ (ਬੰਬ) ਨੂੰ ਨਕਾਰਾ ਕਰਨ ਦੇ ਵੇਰਵੇ ਵੀ ਲਿਖੇ ਗਏ ਹਨ ।
ਬੰਬ ਨਕਾਰਾ ਕਰਨ ਵਾਲੇ ਕੋੜ ਲਈ ਲਿਖਿਆ ਨਾਮ ਅਤੇ ਨੰਬਰ AIADMK ਦੇ ਸਾਬਕਾ ਸੰਸਦ ਮੈਂਬਰ ਵੀ ਸਤਿਆ ਭਾਮਾਂ ਦਾ ਹੈ 20 ਸੱਤਿਆ ਭਾਵਾਂ 2014 ਤੋਂ 19 ਤੱਕ ਤ੍ਰਿਪੁਰ ਲੋਕ ਸਭਾ ਸੀਟ ਤੋਂ ਸੰਸਦ ਦੀ ਮੈਂਬਰ ਰਹਿ ਚੁੱਕੀ ਹੈ।
ਜਿਵੇਂ ਹੀ ਇਹ ਧਮਕੀ ਭਰਿਆ ਈਮੇਲ ਆਇਆ ਉਥੇ ਹਫੜਾ ਦਫੜੀ ਮੱਚ ਗਈ। ਅਤੇ ਅਦਾਲਤ ਦੇ ਕੰਪਲੈਕਸ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਵਕੀਲਾਂ ਅਤੇ ਜੱਜਾਂ ਨੂੰ ਬਾਹਰ ਕੱਢਿਆ ਜਾ ਰਿਹਾ ਬੰਬ ਸਕੂਐਡ ਵੀ ਮੌਕੇ ਉੱਤੇ ਪਹੁੰਚ ਗਏ ਹਨ ਤੇ ਹੋਰ ਟੀਮਾਂ ਵੀ ਜਾਂਚ ਕਰ ਰਹੀਆਂ ਹਨ ਵਕੀਲਾਂ ਦਾ ਕਹਿਣਾ ਹੈ ਇੱਥੇ ਕੋਈ ਘਬਰਾਹਟ ਨਹੀਂ ਹੈ ਜੱਜ ਚੀਫ ਜਸਟਿਸ ਦੇ ਨਾਲ ਮੁਲਾਕਾਤ ਕਰ ਰਹੇ ਹਨ।
ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਦਿੱਲੀ ਦੇ ਕਈ ਨਾਮਵਰ ਸੰਸਥਾਵਾਂ, ਦਫਤਰਾਂ ,ਸਕੂਲਾਂ ਅਤੇ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਝੂਠੀਆਂ ਧਮਕੀਆਂ ਮਿਲ ਰਹੀਆਂ ਹਨ ਬਾਅਦ ਵਿੱਚ ਜਾਂਚ ਤੋਂ ਪਾਇਆ ਜਾਂਦਾ ਹੈ ਕਿ ਇਹ ਧਮਕੀ ਝੂਠੀ ਹੈ।