ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਸਮੇਂ ਹਫ਼ੜਾ ਦਫੜੀ ਮੱਚ ਗਈ ਜਦੋਂ ਟਰੋਮਾ ਸੈਂਟਰ ਦੀ ਆਕਸੀਜਨ ਬੰਦ ਹੋਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਿਵਿਲ ਹਸਪਤਾਲ ਦੇ ਵਿੱਚ ਕੁੱਲ 35 ਮਿੰਟ ਆਕਸੀਜਨ ਸਪਲਾਈ ਬੰਦ ਰਹੀ। ਜਿਸ ਦੇ ਕਾਰਨ ਪੰਜ ਮਰੀਜ਼ਾਂ ਨੂੰ ਨੁਕਸਾਨ ਪਹੁੰਚਿਆ ਜਿਨਾਂ ਦੇ ਵਿੱਚੋਂ ਦੋ ਮਰੀਜ਼ਾਂ ਨੂੰ ਬਚਾ ਲਿਆ ਗਿਆ ਪਰ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਜਿਨਾਂ ਦੇ ਵਿੱਚ ਇੱਕ 15 ਸਾਲ ਦਾ ਬੱਚਾ ਵੀ ਮੌਜੂਦ ਸੀ। ਇਸ ਤੋਂ ਬਾਅਦ ਵਿਰੋਧੀ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ। ਇਹਨਾਂ ਮੌਤਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਹੁਣ ਕਤਲ ਕਰਾਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਦੀ ਸਪਲਾਈ ਇੱਕ ਘੰਟਾ ਰੁਕਣ ਦੇ ਨਾਲ ਵੈਂਟੀਲੇਟਰ ਉੱਤੇ ਪਏ ਤਿੰਨ ਮਰੀਜ਼ਾਂ ਦੀ ਜਿਨਾਂ ਦੇ ਵਿੱਚ ਇੱਕ 15 ਸਾਲ ਦਾ ਨੌਜਵਾਨ ਵੀ ਸੀ, ਦੀ ਦਰਦਨਾਕ ਮੌਤ ਹੋ ਗਈ। ਸਿੰਘ ਬਾਦਲ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇਸ਼ਤਿਹਾਰੀ ‘ ਸਿਹਤ ਕ੍ਰਾਂਤੀ ‘ ਦੀ ਅਤੇ ਬੁਨਿਆਦੀ ਸਹੂਲਤਾਂ ਪ੍ਰਤੀ ਬੇਹੱਦ ਲਾਪਰਵਾਹ ਰਵੱਈਏ ਦੀ ਇੱਕ ਹੋਰ ਭਿਆਨਕ ਉਦਾਹਰਨ ਹੈ ।
ਬਾਦਲ ਨੇ ਕਿਹਾ ਕਿ ਵਿਸ਼ਵਾਸ ਨਹੀਂ ਹੋ ਰਿਹਾ ਕਿ ਜਦ ਮਰੀਜ਼ ਵੈਂਟੀਲੇਟਰ ‘ਤੇ ਸਨ ਤਾਂ ਆਕਸੀਜਨ ਸਪਲਾਈ ਫੇਲ੍ਹ ਹੋ ਗਈ । ਪੀੜਤ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ, ਜਿਨ੍ਹਾਂ ਲਈ ਇਹ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਅਤੇ ਅਸਹਿਣਯੋਗ ਹੈ । ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਇਹ ਕਤਲ ਹਨ। ਤੇ ਇਸ ਦੇ ਜਿੰਮੇਵਾਰ ਅਰਵਿੰਦ ਕੇਜਰੀਵਾਲ ,ਜਿਸ ਨੇ ਪੰਜਾਬ ਵਿੱਚ ਆਪਣੇ “ਦਿੱਲੀ ਸਿਹਤ ਮਾਡਲ” ਦੇ ਵਾਅਦੇ ਕੀਤੇ ਸਨ, ਨੂੰ ਇਸਦਾ ਜਵਾਬ ਦੇਣਾ ਪਵੇਗਾ। ਇਹ ਹਾਦਸਾ ਓਦੋਂ ਵਾਪਰਿਆ ਜਦੋਂ ਬੇਰਹਿਮ ਆਪ ਸਰਕਾਰ ਪੰਜਾਬ ਦੇ ਪੈਸੇ ਨਾਲ ਗ਼ੈਰ-ਪੰਜਾਬੀਆਂ ਦੀ ਪਰਚਾਰ ਮੁਹਿੰਮ ਚਲਾਉਣ ‘ਚ ਲੱਗੀ ਹੋਈ ਹੈ ।
ਬਾਦਲ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ ਅਤਿ ਜ਼ਰੂਰੀ ਸਿਹਤ ਸਹੂਲਤਾਂ ਲਈ ਲੋੜੀਂਦੀ ਰਕਮ ਪੰਜਾਬ ਅਤੇ ਪੰਜਾਬ ਤੋਂ ਬਾਹਰ ਪਾਰਟੀ ਦੀ ਝੂਠੀ ਪ੍ਰਚਾਰਬਾਜ਼ੀ ‘ਤੇ ਖ਼ਰਚੀ ਜਾ ਰਹੀ ਹੈ