ਜਲੰਧਰ -(ਮਨਦੀਪ ਕੌਰ )- ਆਮ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਛਾਉਣੀ ਬੋਰਡ ਪ੍ਰਸ਼ਾਸਨ ਨੇ ਗੰਨੇ ਦੇ ਰਸ ,ਗੋਲਗੱਪੇ ਅਤੇ ਬਰਫ ਦੀ ਬਿਕਰੀ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ।। ਸੈਨਟਰੀ ਸ਼ਾਖਾ ਅਤੇ ਟੈਕਸ ਸ਼ਾਖਾ ਪਹਿਲਾ ਹੀ ਸਬੰਧ ਵਿੱਚ ਗਲੀ ਵਿੱਚ ਗੋਲ ਗੱਪੇ ਅਤੇ ਗੰਨੇ ਦਾ ਰਸ ਵੇਚਣ ਵਾਲਿਆਂ ਨੂੰ ਅਤੇ ਦੁਕਾਨਦਾਰਾਂ ਨੂੰ ਇਸ ਸਬੰਧ ਵਿੱਚ ਚੇਤਾਵਨੀ ਦੇ ਚੁੱਕੀ ਹੈ।
ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਕੈਂਟ ਬੋਰਡ ਦੇ ਸੀਈਓ ਓਮ ਪਾਲ ਸਿੰਘ ਨੇ ਕਿਹਾ ਕਿ ਬਰਫ ਦੀ ਵਰਤੋਂ ਫਲਾਂ ਤੇ ਜੂਸ ਲੱਸੀ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਕੀਤੀ ਜਾਂਦੀ ਹੈ। ਜੋ ਕਿ ਸਿਹਤ ਲਈ ਬਹੁਤ ਹੀ ਜਿਆਦਾ ਖਤਰਨਾਕ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਪਨੀਰ ਦੇ ਵਿੱਚ ਵੀ ਬਰਫ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ।