ਪਟਿਆਲਾ -(ਮਨਦੀਪ ਕੌਰ )- 30 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਪੰਜਾਬ ਦੇ ਹੱਕ ਦੀ ਆਵਾਜ਼ ਚੁੱਕਣਗੇ। ਇਸ ਮੀਟਿੰਗ ‘ਚ ਹੜ੍ਹ ਪੀੜਤਾਂ ਲਈ ਵਧੇਰੇ ਰਾਹਤ ਪੈਕੇਜ, SDRF ਫੰਡ ਵਧਾਉਣ ਅਤੇ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਵਰਗੇ ਅਹਿਮ ਮਸਲੇ ਚਰਚਾ ਵਿਚ ਰਹਿਣਗੇ। CM ਮਾਨ ਵੱਲੋਂ ਸਾਫ਼ ਸੰਦੇਸ਼ ਦਿੱਤਾ ਗਿਆ ਹੈ ਕਿ ਪੰਜਾਬ ਨੂੰ ਕੇਂਦਰ ਤੋਂ ਵਧੇਰੇ ਮਦਦ ਮਿਲੇ ਤਾਂ ਹੀ ਕਿਸਾਨਾਂ ਤੇ ਪੀੜ੍ਹਤ ਪਰਿਵਾਰਾਂ ਦਾ ਦੁੱਖ ਘੱਟ ਹੋਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਖ਼ੁਦ ਇਸ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਮੀਟਿੰਗ ਦੌਰਾਨ ਐੱਸ. ਡੀ. ਆਰ. ਐੱਫ਼. ਨਿਯਮਾਂ ਵਿਚ ਸੋਧ ਬਾਰੇ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਇੰਨੀ ਆਫ਼ਤ ਦੇ ਬਾਵਜੂਦ ਦੇਸ਼ ਨੂੰ ਕਾਫ਼ੀ ਝੋਨਾ ਦੇਣ ਜਾ ਰਿਹਾ ਹੈ। ਉਹ ਗ੍ਰਹਿ ਮੰਤਰੀ ਨੂੰ ਇਸ ਗੱਲ ਤੋਂ ਵੀ ਜਾਣੂੰ ਕਰਵਾਉਣਗੇ।

