ਪੰਜਾਬ -(ਮਨਦੀਪ ਕੌਰ )- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਦੇ ਵਿੱਚ ਹੀ ਪਰਵਾਸੀਆਂ ਖਿਲਾਫ ਖੋਲੇ ਗਏ ਮਤੇ ਉੱਤੇ ਨਰਾਜ਼ਗੀ ਜਤਾਈ ਹੈ। ਉਹਨਾਂ ਕਿਹਾ ਕਿ ਇਹ ਗੱਲ ਬਿਲਕੁਲ ਠੀਕ ਨਹੀਂ ਹੈ ਅਸੀਂ ਨੂੰ ਵੀ ਆਉਣ ਤੋਂ ਮਨਾ ਨਹੀਂ ਕਰ ਸਕਦੇ ਅਤੇ ਨਾ ਹੀ ਰੋਕ ਸਕਦੇ ਹਾਂ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਪੰਜਾਬੀ ਵੀ ਦੂਸਰਿਆਂ ਦੇਸ਼ਾਂ ਵਿੱਚ ਜਾ ਕੇ ਬੈਠੇ ਹਨ। ਅਤੇ ਕੰਮ ਕਰ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਇੰਗਲੈਂਡ ਆਸਟਰੇਲੀਆ ਸਮੇਤ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਪਰਵਾਸੀਆਂ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ। ਕਿਉਂਕਿ ਉਹਨਾਂ ਦੇਸ਼ਾਂ ਦੇ ਵਿੱਚ ਵੀ ਆਬਾਦੀ ਵੱਧ ਗਈ ਹੈ ਅਤੇ ਰੁਜ਼ਗਾਰ ਘੱਟ ਗਏ ਹਨ। ਨਾਲ ਹੀ ਉਹਨਾਂ ਨੇ ਇਹ ਸਖਤ ਚਿਤਾਵਨੀ ਵੀ ਦਿੱਤੀ ਹੈ ਕਿ ਪੰਜਾਬ ਦੀ ਵਿਵਸਥਾ ਨੂੰ ਖਰਾਬ ਕਰਨ ਵਾਲਿਆਂ ਨੂੰ ਕਿਸੇ ਵੀ ਤੌਰ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਤੁਸੀਂ ਸਰਕਾਰ ਦੀ ਇਸ ਗੱਲ ਦੇ ਨਾਲ ਕਿੰਨੇ ਸਹਿਮਤ ਹੋ ਇਸ ਨੂੰ ਤੁਸੀਂ ਕਮੈਂਟਾਂ ਰਾਹੀਂ ਦੱਸ ਸਕਦੇ ਹੋ।