ਜਲੰਧਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਲੰਧਰ ਦੇ ਨੂਰਪੁਰ ਤੂੰ ਸਾਹਮਣੇ ਆ ਰਹੀ ਹੈ। ਜਿੱਥੇ ਪੁਲਿਸ ਵੱਲੋਂ ਇੱਕ ਗੈਂਗ ਦੇ ਮੈਂਬਰਾਂ ਦਾ ਐਨਕਾਉਂਟਰ ਕੀਤਾ ਗਿਆ । ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਆਰੋਪੀ ਗੈਂਗਸਟਰ ਦਾਦੇਵਾਲ ਅਤੇ ਹੈਰੀ ਚੱਡਾ ਦੇ ਗਰੁੱਪ ਦੇ ਮੈਂਬਰ ਸਨ। ਪੁਲਿਸ ਦੇ ਮੁਤਾਬਿਕ ਦੋਨਾਂ ਆਰੋਪੀਆਂ ਨੂੰ ਕਰਨ ਲਈ ਕਿਹਾ ਗਿਆ ਸੀ ।ਪਰ ਆਰੋਪੀਆਂ ਦੇ ਵੱਲੋਂ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਫਿਰ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ।
ਇਸ ਮੁੱਠਭੇੜ ਦੇ ਵਿੱਚ ਇੱਕ ਆਰੋਪੀ ਗੋਲੀ ਲੱਗਣ ਦੇ ਕਾਰਨ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਿਆ। ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ। ਆਰੋਪੀਆਂ ਦੇ ਕਬਜ਼ੇ ਦੇ ਵਿੱਚੋਂ ਦੋ ਪਿਸਤੋਲਾਂ ਬਰਾਮਦ ਕੀਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਬਦਮਾਸ਼ਾਂ ਨੂੰ ਬਟਾਲਾ ਦੇ ਵਿੱਚ ਹੋਏ ਵਪਾਰੀ ਉੱਪਰ ਫਾਇਰਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

