ਪਠਾਨਕੋਟ -(ਮਨਦੀਪ ਕੌਰ )- ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਨੇ ਚਾਹੇ ਹੀ ਇੱਕ ਮੁਹਿੰਮ ਛੇੜੀ ਹੋਵੇ। ਪਰ ਰੋਜਾਨਾ ਇਹ ਨਸ਼ਾ ਪੰਜਾਬ ਦੇ ਕਈ ਘਰ ਪੱਟਦਾ ਹੈ। ਇਸ ਤੋਂ ਪਤਾ ਦਾ ਹੈ ਕਿ ਪੰਜਾਬ ਪੁਲਿਸ ਕਿਤੇ ਨਾ ਕਿਤੇ ਨਸ਼ਾ ਰੋਕਣ ਦੇ ਵਿੱਚ ਨਾ ਕਾਮਯਾਬ ਹੋ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ । ਜਿੱਥੇ ਨਸ਼ੇ ਨੂੰ ਲੈ ਕੇ ਇੱਕ 60 ਸਾਲਾਂ ਮਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦਾ ਪੁੱਤ ਨਸ਼ੇ ਦਾ ਆਦੀ ਸੀ ਅਤੇ ਰੋਜ਼ਾਨਾ ਘਰ ਦੇ ਵਿੱਚ ਨਸ਼ੇ ਦੇ ਲਈ ਪੈਸੇ ਮੰਗਦਾ ਸੀ । ਜੇ ਪੈਸੇ ਦੇਣ ਤੋਂ ਮਨਾ ਕਰਦੇ ਸਨ ਤਾਂ ਆਪਣੇ ਆਪ ਨੂੰ ਮਾਰ ਮੁਕਾਉਣ ਦੀਆਂ ਧਮਕੀਆਂ ਦਿੰਦਾ ਸੀ। ਜਿਸ ਤੋਂ ਪਰੇਸ਼ਾਨ ਹੋ ਕੇ 60 ਸਾਲਾਂ ਔਰਤ ਨੇ ਕੋਈ ਜਹਰੀਲੀ ਚੀਜ ਨਿਗਲ ਲਈ। ਪੁਲਿਸ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਤੀ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਨਸ਼ੇ ਦਾ ਆਦੀ ਸੀ। ਜਿਸ ਕਾਰਨ ਉਹ ਨਸ਼ਾ ਕਰਨ ਲਈ ਰੋਜਾਨਾ ਘਰ ਦੇ ਵਿੱਚੋਂ ਪੈਸੇ ਮੰਗਦਾ ਸੀ ਜੇ ਉਹ ਪੈਸੇ ਦੇਣ ਤੋਂ ਮਨਾ ਕਰਦੇ ਤਾਂ ਉਹ ਘਰ ਦੇ ਵਿੱਚ ਲੜਾਈ ਝਗੜਾ ਕਰਦਾ ਅਤੇ ਆਪਣੇ ਆਪ ਨੂੰ ਜਾਣ ਤੋਂ ਕੋਣ ਦੀਆਂ ਧਮਕੀਆਂ ਦੇ ਕੇ ਪੈਸੇ ਲੈ ਲੈਂਦਾ । ਇਸ ਗੱਲ ਤੋਂ ਪਰੇਸ਼ਾਨ ਹੋ ਕੇ ਔਰਤ ਨੇ ਜਹਿਰ ਖਾ ਲਿਆ ਅਤੇ ਉਸਦੀ ਮੌਤ ਹੋ ਗਈ।