ਜਲੰਧਰ -(ਮਨਦੀਪ ਕੌਰ)- ਜਲੰਧਰ ਵਿੱਚ ਆਏ ਦਿਨ ਨੌਕਰੀ ਦੇ ਨਾਮ ਤੇ ਠੱਗੀ ਮਾਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ।ਉਥੇ ਹੀ ਇੱਕ ਤਾਜ਼ਾ ਮਾਮਲਾ ਥਾਣਾ ਡਿਵੀਜ਼ਨ ਨੰਬਰ ਛੇ ਦੇ ਇਲਾਕੇ ਵਿੱਚੋਂ ਬੈਂਕ ਵਿੱਚ ਨੌਕਰੀ ਦਿਲਵਾਉਣ ਦੇ ਨਾਮ ਉੱਤੇ ਲੱਖਾਂ ਰੁਪਿਆਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਰੂਪਨਗਰ ਦੀ ਅੰਮ੍ਰਿਤਾ ਸ਼ਰਮਾ ਨੇ ਬੈਂਕ ਵਿੱਚ ਨੌਕਰੀ ਦਿਲਵਾਉਣ ਦਾ ਝਾਂਸਾ ਦੇ ਕੇ ਨਿਊ ਆਬਾਦ ਪੂਰਾ ਇਲਾਕੇ ਦੇ ਕੁਸ਼ਲ ਕੁਮਾਰ ਕੋਲੋਂ 7.47 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੇ ਵਿੱਚ ਕੁਸ਼ਲ ਕੁਮਾਰ ਉਮਰ 53 ਸਾਲ ਨੇ ਥਾਣੇ ਵਿੱਚ ਅਮ੍ਰਿਤਾ ਸ਼ਰਮਾ ਪਤਨੀ ਬਲਵਿੰਦਰ ਕੁਮਾਰ ਵਾਸੀ MC ਕਲੋਨੀ ਨੰਗਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਿਸ ਨੇ ਅੰਮ੍ਰਿਤਾ ਸ਼ਰਮਾ ਦੇ ਖਿਲਾਫ ਠੱਗੀ ਦੇ ਮਾਮਲੇ ਵਿੱਚ ਆਈਪੀਐਸ ਦੀ ਧਾਰਾ 406 ਅਤੇ 420 ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਪੀੜਿਤ ਕੋਲੋਂ ਮਹਿਲਾਂ ਨੇ ਇਹ ਠੱਗੀ ਮਾਰਚ 2023 ਵਿੱਚ ਕੀਤੀ ਸੀ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਿਤ ਨੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਸਰਕਾਰੀ ਨੌਕਰੀ ਉੱਤੇ ਲਗਵਾਉਣਾ ਚਾਹੁੰਦਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਅਮ੍ਰਿਤਾ ਸ਼ਰਮਾ ਨਾਲ ਹੋਈ।
ਉਸ ਨੇ ਕਿਹਾ ਸੀ ਕਿ ਉਹ ਉਨਾਂ ਦੇ ਪੁੱਤਰ ਪ੍ਰਥਮ ਨੂੰ ਬੈਂਕ ਵਿੱਚ ਨੌਕਰੀ ਲਗਵਾ ਦਵੇਗੀ। ਇਸੇ ਕਾਰਨ ਉਸ ਨੇ ਉਹਨਾਂ ਤੋਂ 4.2 ਲੱਖ ਰੁਪਏ ਲਏ ਸੀ। ਇਸੇ ਤਰਹਾਂ ਸੰਤੋਸ਼ ਰਾਣੀ ਪਤਨੀ ਚੰਚਲ ਕੁਮਾਰ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਦੀ ਬੇਟੀ ਅਨਾਮਿਕਾ ਨੂੰ ਵੀ ਅਮ੍ਰਿਤਾ ਸ਼ਰਮਾ ਨੇ ਆਰਬੀਆਈ ਵਿੱਚ ਨੌਕਰੀ ਦਿਲਵਾਉਣ ਦਾ ਝਾਂਸਾ ਦੇਖ ਕੇ 3.45 ਲੱਖ ਰੁਪਏ ਲਏ ਸੀ। ਲੇਕਿਨ ਦੋ ਸਾਲ ਤੋਂ ਜਿਆਦਾ ਸਮਾਂ ਬੀਤ ਗਿਆ ਨੌਕਰੀ ਨਹੀਂ ਲੱਗੀ ਇਸ ਦੌਰਾਨ ਉਹਨਾਂ ਨੂੰ ਪਤਾ ਲੱਗਾ ਕਿ ਉਹ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਦੀ ਹੈ ਇਸ ਦੇ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

