ਪਟਿਆਲਾ -(ਮਨਦੀਪ ਕੌਰ )- ਸਵੇਰ ਹੁੰਦੇ ਆ ਹੀ ਪਟਿਆਲਾ ਦੇ ਮਸ਼ਹੂਰ ਕਾਰੋਬਾਰੀ ਦੇ ਘਰ ਵਿੱਚ CBI ਵੱਲੋਂ ਰੇਡ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀ.ਐਚ ਪ੍ਰੋਪਰਟੀ ਦੇ ਘਰ ਅੱਜ ਸੀਬੀਆਈ ਵੱਲੋਂ ਰੇਡ ਕੀਤੀ ਗਈ। ਸਵੇਰੇ ਤੜਕਸਾਰ ਤੋਂ ਹੀ ਸੀਬੀਆਈ ਸਥਾਨਕ ਪੁਲਿਸ ਨੂੰ ਨਾਲ ਲੈ ਕੇ ਬੀ.ਐਚ ਪ੍ਰਾਪਰਟੀ ਵਿੱਚ ਸਵੇਰ ਤੋਂ ਹੀ ਚੈਕਿੰਗ ਕਰ ਰਹੀ ਹੈ। ਇਸ ਰੇਡ ਦਾ ਬਰਖਾਸਤ ਡੀ.ਆਈ.ਜੀ ਭੁੱਲਰ ਦੇ ਨਾਲ ਕੋਈ ਸਬੰਧ ਹੈ ਜਾਂ ਨਹੀਂ ਇਸਦੇ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਸ ਰੇਡ ਦੇ ਸਮੇਂ ਘਰ ਦੇ ਬਾਹਰ ਥਾਣਾ ਕੋਤਵਾਲੀ ਦੇ ਐਸ ਐਚ ਓ, ਇੰਸ ਜਸਪ੍ਰੀਤ ਸਿੰਘ ਕਾਹਲੋ , ਮਾਡਲ ਟਾਊਨ ਚੌਂਕੀ ਇੰਚਾਰਜ, ਏਐਸ ਆਈ ਰਣਜੀਤ ਸਿੰਘ ਸਮੇਤ ਪੁਲਿਸ ਨੂੰ ਤੈਨਾਤ ਕੀਤਾ ਗਿਆ।

