ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਸੋਡਲ ਰੋਡ ਉੱਤੇ ਸਥਿਤ ਇਕ ਨਿੱਜੀ ਹੋਟਲ ਵਿੱਚੋ ਇੱਕ ਪਤਨੀ ਨੇ ਆਪਣੇ ਪਤੀ ਨੂੰ ਗ਼ੈਰ ਔਰਤ ਨਾਲ ਰੰਗ-ਰਲੀਆਂ ਮਨਾਉਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਦੱਸ ਦੇਈਏ ਇਹ ਮਾਮਲਾ ਜਲੰਧਰ ਦੇ ਸੋਡਲ ਰੋਡ ਉੱਤੇ ਸਥਿਤ ਇਕ ਨਿੱਜੀ ਹੋਟਲ ਦਾ ਹੈ । ਦੱਸ ਦੇਈਏ ਕੇ ਪੀੜਿਤ ਔਰਤ ਨੂੰ ਖ਼ਬਰ ਮਿਲੀ ਸੀ ਕਿ ਉਸ ਦਾ ਪਤੀ ਕਿਸੀ ਹੋਰ ਔਰਤ ਦੇ ਨਾਲ ਇਸ ਸਮੇਂ ਜਲੰਧਰ ਦੇ ਹੋਟਲ ਵਿਚ ਠਹਰਿਆ ਹੋਇਆ ਹੈ । ਪੀੜਿਤ ਆਪਣੀ ਮਾ ਦੇ ਨਾਲ ਉਸ ਪਤੇ ਉੱਤੇ ਪਹੁੰਚੀ । ਇਸ ਸੰਬੰਧ ਵਿਚ ਪੁਲੀਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਗਈ । ਪੁਲੀਸ ਨੇ ਜਦੋਂ ਓਹਨਾ ਦੋਵਾਂ ਦੀ ID ਮੰਗੀ ਤਾਂ ਓਹਨਾ ਦਾ ਕਹਿਣਾ ਸੀ ਕਿ ਦੋਵਾਂ ਕੋਲੋ ID ਨਹੀਂ ਲਈ ਗਈ । ਪਰ ਜਦੋਂ ਪੁਲੀਸ ਦੇ ਨਾਲ ਪੀੜਿਤ ਅਤੇ ਉਸ ਦਾ ਪਰਿਵਾਰ ਅੰਦਰ ਪਹੁੰਚਿਆ ਤਾਂ ਉਕਤ ਲੜਕੇ ਵਲੋ ਪੁਲਸ ਦੇ ਨਾਲ ਧੱਕਾ-ਮੁੱਕੀ ਕੀਤੀ ਗਈ। ਜਿਸ ਦੇ ਵਿੱਚ ਹੋਟਲ ਵਿਚ ਮੌਜੂਦ ਇੱਕ ਹੋਰ ਲੜਕੇ ਵਲੋ ਪੀੜਿਤ ਦੇ ਪਤੀ ਦਾ ਸਾਥ ਦਿੱਤਾ ਗਿਆ ।
ਏਨਾ ਹੀ ਨਹੀਂ ਉਸ ਲੜਕੇ ਵਲੋ ਪਤਰਕਾਰ ਨਾਲ ਵੀ ਬਤਮੀਜੀ ਕੀਤੀ ਗਈ । ਆਪਣੀ ਗਲਤੀ ਨੂੰ ਨਾ ਮੰਨਦੇ ਹੋਏ ਓਹਨਾ ਦੋਵਾਂ ਨੌਜਵਾਨਾਂ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆ। ਏਥੋਂ ਤੱਕ ਕਿ ਪਤਰਕਾਰ ਨੂੰ DSP ਦੀਆਂ ਧਮਕੀਆਂ ਵੀ ਦਿੱਤੀਆ ਗਈਆਂ । ਜਦੋਂ ਪੁਲੀਸ ਪੀੜਿਤ ਦੇ ਪਤੀ ਨੂੰ ਫੜ੍ਹ ਕੇ ਪੁਲੀਸ ਸਟੇਸ਼ਨ ਲੈ ਕੇ ਚਲੀ ਤਾਂ ਉਹ ਲੜਕਾ ਪੁਲਸ ਕਰਮੀ ਨੂੰ ਧੱਕਾ ਮਾਰ ਕੇ ਓਥੋਂ ਫਰਾਰ ਹੋ ਗਿਆ । ਜਦ ਕਿ ਦੂਜਾ ਲੜਕਾ ਜੌ ਉਸ ਦੇ ਨਾਲ ਉੱਥੇ ਮੌਜੂਦ ਸੀ। ਉਸ ਉਪਰ ਵੀ ਪੀੜਿਤ ਦੇ ਪਤੀ ਦਾ ਸਾਥ ਦੇਣ ਦੇ ਆਰੋਪ ਲਗਾਏ ਜਾ ਰਹੇ ਹਨ ।
ਪੁਲੀਸ ਵੱਲੋਂ ਦੋਵਾਂ ਔਰਤਾਂ ਦੇ ਬਿਆਨਾਂ ਉੱਤੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ । ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ।