ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਆਬਾਦਪੁਰਾ ਵਿੱਚ ਕੁੱਛ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਭਨ ਕੀਤੀ ਗਈ ਹੈ । ਮਾਮਲਾ ਦੇਰ ਰਾਤ ਕਰੀਬਨ 2 ਵਜੇ ਦਾ ਹੈ ।ਜਿੱਥੇ ਸਾਰੇ ਮੁਹੱਲੇ ਵਾਲੇ ਆਪਣੇ ਘਰਾਂ ਦੇ ਅੰਦਰ ਸੋ ਰਹੇ ਸਨ । ਪਰ ਕੁੱਛ ਸ਼ਰਾਰਤੀ ਅਨਸਰਾਂ ਵਲੋਂ ਨਸ਼ੇ ਦੀ ਹਾਲਤ ਵਿੱਚ ਗਲੀ ਵਿਚ ਖੜੀਆ ਸਾਰੀਆ ਗੱਡੀਆ ਦੀ ਭਨ ਤੋੜ ਕੀਤੀ ਗਈ । ਲੋਕਾ ਦੇ ਘਰ ਦੇ ਦਰਵਾਜਿਆਂ ਉੱਤੇ ਕਿਰਪਾਨਾਂ ਨਾਲ ਹਮਲੇ ਵੀ ਕੀਤੇ ਗਏ ।
ਮੋਹਲੇ ਦੇ ਨਿਵਾਸੀ ਸੋਨੂੰ ਥਾਪਰ ਦਾ ਕਹਿਣਾ ਹੈ ਕਿ ਉਹ ਮੋਹਲੇ ਦੇ ਨਿਵਾਸੀਆ ਦਾ ਰਾਜੀਨਾਮਾ ਕਰਵਾਉਂਦਾ ਹੈ । ਅਗਰ ਕਿਸੀ ਨੂੰ ਮੇਰੇ ਨਾਲ ਕੋਈ ਰੰਜਿਸ਼ ਹੈ ਤਾਂ ਉਹ ਮੇਰੇ ਨਾਲ ਹੀ ਗੱਲ ਕਰਦੇ ।ਪਰ ਕੁੱਛ ਸ਼ਰਾਰਤੀ ਅਨਸਰਾਂ ਵਲੋਂ ਸਭ ਮੋਹਲੇ ਨਿਵਾਸੀਆਂ ਦੀਆਂ ਗੱਡੀਆ ਤੋੜ ਦਿੱਤੀਆ ਗਈਆਂ । ਪੁਲੀਸ ਨੇ ਮੁਹੱਲਾ ਨਿਵਾਸੀਆਂ ਦੇ ਬਿਆਨਾਂ ਉੱਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ । ਬਾਕੀ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਪੁਲਸ CCTV ਚੈੱਕ ਕਰ ਰਹੀ ਹੈ । ਤਾਂ ਜੌ ਸ਼ਰਾਰਤੀ ਅਨਸਰਾਂ ਦਾ ਪਤਾ ਲਗ ਸਕੇ ਅਤੇ ਰੰਜਿਸ਼ ਦੀ ਅਸਲ ਵਜਾਹ ਦਾ ਪਤਾ ਲਗ ਸਕੇ ।