ਚੰਡੀਗੜ੍ਹ -(ਮਨਦੀਪ ਕੌਰ )- ਚੰਡੀਗੜ੍ਹ ਦੇ ਮੋਹਾਲੀ ਦੇ ਵਿੱਚ ਇੱਕ ਏਅਰਪੋਰਟ ਰੋਡ ਉੱਤੇ ਇੱਕ ਰੀਅਲ ਸਟੇਟ ਕਾਰੋਬਾਰੀ ਉੱਤੇ ਗੋਲੀ ਬਾਰੀ ਕੀਤੀ ਗਈ। ਵਪਾਰੀ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਫਿਰ ਵੀ ਹਮਲਾਵਰ ਗੋਲੀਆਂ ਚਲਾਉਂਦੇ ਹੋਏ ਭੱਜ ਗਏ। ਹਮਲਾਵਰਾਂ ਦੇ ਜਾਣ ਤੋਂ ਬਾਅਦ ਵਪਾਰੀ ਨੇ ਤੁਰੰਤ ਪੁਲਿਸ ਨੂੰ ਫੋਨ ਕੀਤੀ। ਪੁਲਿਸ ਜਾਣਕਾਰੀ ਮਿਲਦਿਆਂ ਹੀ ਮੌਕੇ ਉੱਤੇ ਪਹੁੰਚ ਗਈ ਅਤੇ ਮੌਕੇ ਦੀ ਜਾਂਚ ਕਰਨ ਲੱਗੀ ਵਪਾਰੀ ਵੱਲੋਂ ਪੁਲਿਸ ਟੀਮਾਂ ਨੂੰ ਜਿਸ ਦਿਸ਼ਾ ਦੇ ਵਿੱਚ ਹਮਲਾਵਰ ਭੱਜੇ ਸੀ ਉਸ ਦਿਸ਼ਾ ਵੱਲ ਵੀ ਭੇਜਿਆ ਗਿਆ ਲੇਕਿਨ ਉਹ ਉਦੋਂ ਤੱਕ ਉਥੋਂ ਫਰਾਰ ਹੋ ਚੁੱਕੇ ਸਨ।
ਫਿਲਹਾਲ ਪੁਲਿਸ ਅਪਰਾਧੀਆਂ ਦੀ ਪਹਿਚਾਣ ਕਰਨ ਲਈ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ । ਪੁਲਿਸ ਨੇ ਬਦਮਾਸ਼ਾਂ ਨੂੰ ਫੜਨ ਦੇ ਲਈ ਅਲਗ ਅਲਗ ਟੀਮਾਂ ਵੀ ਬਣਾਈਆਂ ਹਨ ਜੋ ਅਲਗ ਅਲਗ ਥਾਂ ਤੇ ਛਾਪੇਮਾਰੀ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਵਾਰਦਾਤ ਕਿਸੀ ਪੁਰਾਣੀ ਰੰਜਿਸ਼ ਦੇ ਨਾਲ ਜੁੜੀ ਹੋਈ ਲੱਗਦੀ ਹੈ।
ਇਹ ਵੀ ਪੜ੍ਹੋ:-
ਮੈਡੀਕਲ ਸਟੋਰ ਉੱਤੇ ਚੱਲੀਆਂ ਤਾੜ-ਤਾੜ ਗੋਲੀਆਂ। ਇੱਕ ਗੰਭੀਰ ਰੂਪ ਦੇ ਵਿੱਚ ਜਖਮੀ।
ਸਨੀ ਇਨਕਲੇਵ ਵਿੱਚ ਰਹਿਣ ਵਾਲੇ ਧੀਰਜ ਸ਼ਰਮਾ ਨੇ ਦੱਸਿਆ ਕਿ ਉਹ ਦੇਸੂ ਮਾਜਰਾ ਰੋਡ ਤੋਂ ਯੂਕੋ ਬੈਂਕ ਦੇ ਨੇੜੇ ਬਾਲਾ ਜੀ ਸਟੇਟ ਨਾਮਕ ਇੱਕ ਰੀਅਲ ਸਟੇਟ ਦੀ ਕੰਪਨੀ ਚਲਾਉਂਦਾ ਹੈ। ਸ਼ੁਕਰਵਾਰ ਰਾਤ 10 ਵਜੇ ਤਕਰੀਬਨ ਉਹ ਆਪਣੇ ਦੋਸਤ ਦੇ ਨਾਲ i-10 ਗੱਡੀ ਦੇ ਵਿੱਚ ਪਲਹੇੜੀ ਪਿੰਡ ਜਾ ਰਿਹਾ ਸੀ। ਉਹ ਦੋਵੇਂ ਇੱਕ ਦੂਜੇ ਦੇ ਨਾਲ ਗੱਲਾਂ ਕਰ ਰਹੇ ਸਨ। ਧੀਰਜ ਸ਼ਰਮਾ ਦੇ ਅਨੁਸਾਰ ਜਿੱਦਾਂ ਹੀ ਉਹ 123 ਸੈਕਟਰ ਦੇ ਵਿੱਚ ਪਹੁੰਚਿਆ ਤਾਂ ਇੱਕ ਮੋਟਰਸਾਈਕਲ ਉੱਤੇ ਦੋ ਨਕਾਬ ਪੋਸ਼ ਵਿਅਕਤੀ ਸਾਹਮਣੇ ਆਏ। ਇਸ ਤੋਂ ਪਹਿਲਾਂ ਉਹ ਕੁਝ ਸੋਚ ਸਮਝ ਸਕਦਾ ਨਕਾਬਪੋਸ਼ਾਂ ਨੇ ਉਸ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਿਸ ਦੇ ਅਨੁਸਾਰ ਇਹ ਕਿਸੇ ਪੁਰਾਣੀ ਰੰਜਿਸ਼ ਦੇ ਚਲਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਰ ਪੁਰਸ ਚਾਹੀਦਾ ਅੱਗੇ ਜਾਂਚ ਤੋਂ ਹੀ ਪਤਾ ਚੱਲੇਗਾ। ਪੁਲਿਸ ਨੇ ਆਸ ਪਾਸ ਦੇ ਇਲਾਕਿਆਂ ਦੇ ਵਿੱਚੋਂ ਸੀਸੀਟੀਵੀ ਫੁਟੇਜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਦੇ ਤੁਰੰਤ ਬਾਅਦ ਹੀ ਜਗ੍ਹਾ ਜਗਹਾ ਉੱਤੇ ਨਾਕਾਬੰਦੀ ਲਗਾ ਦਿੱਤੀ ਅਤੇ ਗੱਡੀਆਂ ਦੀਆਂ ਤਲਾਸ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ।

