ਝਾੜਖੰਡ – ਝਾੜਖੰਡ ਦੇ ਦੇਵਘਰ ਦੇ ਵਿੱਚ ਸਵੇਰੇ ਇੱਕ ਭਿਆਨਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇੱਥੇ ਹੰਸਡੀਹਾ ਰੋਡ ਉੱਤੇ ਮੋਹਨਪੁਰ ਪਰਖੰਡ ਦੇ ਜਮੁਨੀਆ ਚੌਂਕ ਦੇ ਨੇੜੇ ਇੱਕ ਬੱਸ ਅਤੇ ਟਰੱਕ ਦੀ ਜ਼ੋਰਦਾਰ ਟੱਕਰ ਹੋ ਗਈ । ਟੱਕਰ ਇੰਨੀ ਜਿਆਦਾ ਭਿਅੰਕਰ ਸੀ ਕਿ ਬੱਸ ਦੇ ਪੂਰੇ ਪਰਖੱਚੇ ਉੱਡ ਗਏ। ਇਸ ਭਿਆਨਕ ਹਾਦਸੇ ਦੇ ਵਿੱਚ 18 ਯਾਤਰੀਆਂ ਦੀ ਮੌਤ ਹੋ ਗਈ ਜਦਕਿ ਬਾਕੀ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ। ਜਖਮੀਆਂ ਨੂੰ ਜੇਰੇ-ਇਲਾਜ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਪ੍ਰਸ਼ਾਸਨ ਮੌਕੇ ਉੱਤੇ ਪਹੁੰਚ ਗਈ ਅਤੇ ਟੀਮ ਵੱਲੋਂ ਰਾਹਤ-ਬਚਾ ਕਾਰਜ ਜਾਰੀ ਹੈ।
ਸੂਚਨਾ ਅਨੁਸਾਰ ਇਹ ਕਾਵੜੀਏ ਬਾਬਾ ਬੈਦਿਆਨਾਥ ਮੰਦਰ ਵਿਖੇ ਪੂਜਾ ਕਰਨ ਲਈ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਡਰਾਈਵਰ ਨੂੰ ਝਪਕੀ ਲੱਗਣ ਦੇ ਕਾਰਨ ਵਾਪਰਿਆ ਹੈ।
ਸਦਰ SDO ਰਵੀ ਕੁਮਾਰ ਨੇ ਦੱਸਿਆ ਕਿ ਸਵੇਰੇ 4-5 ਵਜੇ ਦੇ ਕਰੀਬ ਸੂਚਨਾ ਮਿਲੀ ਕਿ 32 ਸੀਟਰ ਬੱਸ, ਜੋ ਕਾਂਵੜੀਆਂ ਨੂੰ ਦੇਵਘਰ ਤੋਂ ਬਾਸੁਕੀਨਾਥ ਲੈ ਕੇ ਜਾ ਰਹੀ ਸੀ, ਨਿਯੰਤਰ ਖੋ ਹੋ ਕੇ ਪਹਿਲਾਂ ਟਰੱਕ ਨੂੰ ਟੱਕਰ ਮਾਰੀ ਅਤੇ ਫਿਰ ਇਟਾ ਦੇ ਢੇਰ ਨਾਲ ਜਾ ਟਕਰਾਈ। ਜਿਸ ਦੇ ਕਰਨ ਇਹ ਭਿਆਨਕ ਹਾਦਸਾ ਵਾਪਰ ਗਿਆ।