ਲੁਧਿਆਣਾ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਲੁਧਿਆਣਾ ਤੋਂ ਸਾਮ੍ਹਣੇ ਆ ਰਹੀ ਹੈ । ਜਿੱਥੇ ਲੁਧਿਆਣਾ ਸ਼ਹਿਰ ਦੇ ਲਾਡੋਵਾਲ ਇਲਾਕੇ ਦੇ ਅਧੀਨ ਆਉਂਦੇ ਪੁਲਿਸ ਚੌਂਕੀ ਹਾਂਬੜਾ ਦੇ ਮੇਨ ਬਾਜ਼ਾਰ ਦੇ ਵਿੱਚ ਇੱਕ ਲੜਕੀ ਦੇ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੁਟੇਰੇ ਦੇ ਛੱਕੇ ਛੁੜਾ ਦਿੱਤੇ। ਇਸ ਗੱਲ ਦੀ ਚਰਚਾ ਸਾਰੇ ਬਾਜ਼ਾਰ ਦੇ ਵਿੱਚ ਖੂਬ ਹੋ ਰਹੀ ਹੈ। ਅਤੇ ਇਸ ਲੜਕੀ ਦੀ ਬਹਾਦਰੀ ਦੇ ਸਾਰੇ ਪਾਸੇ ਚਰਚੇ ਹੋ ਰਹੇ ਹਨ।
ਦੱਸ ਦਈਏ ਮਨੀ ਟ੍ਰਾਂਸਫਰ ਦੀ ਇੱਕ ਦੁਕਾਨ ਦੇ ਉੱਤੇ ਇੱਕ ਨਕਾਬ ਫੋਰਸ ਲੁਟੇਰਾ ਲੁੱਟ ਦੀ ਨੀਅਤ ਦੇ ਨਾਲ ਗਿਆ । ਪਰ ਕੁੜੀ ਨੇ ਅੱਗਿਓਂ ਬਹਾਦਰੀ ਦਿਖਾਂਦੇ ਹੋਏ ਲੁਟੇਰੇ ਨੂੰ ਧੂਲ ਚਟਾ ਦਿੱਤੀ। ਜਿਸ ਤੋਂ ਬਾਅਦ ਲੁਟੇਰੇ ਨੂੰ ਆਪਣਾ ਤੇਜ਼ਧਾਰ ਹਥਿਆਰ ਉਥੇ ਛੱਡ ਕੇ ਭੱਜਣਾ ਪਿਆ।
ਇਹ ਸਾਰੀ ਵਾਰਦਾਤ ਉਥੋਂ ਦੇ ਲੱਗੇ ਸੀਸੀ ਟੀਵੀ ਦੇ ਵਿੱਚ ਕੈਦ ਹੋ ਗਈ ਜੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇਕ ਲੁਟੇਰਾ ਆਪਣਾ ਮੂੰਹ ਢੱਕ ਕੇ ਮਨੀ ਟਰਾਂਸਫਰ ਦੀ ਦੁਕਾਨ ਦੇ ਅੰਦਰ ਜਾਂਦਾ ਹੈ। ਉਸ ਸਮੇਂ ਦੁਕਾਨ ਉੱਤੇ ਸੋਨੀ ਵਰਮਾ ਨਾਮ ਦੀ ਲੜਕੀ ਮੌਜੂਦ ਸੀ। ਜੋ ਫੋਨ ਉੱਤੇ ਆਪਣਾ ਕੰਮ ਕਰ ਰਹੇ ਸੀ। ਨਕਾਬ ਪੋਸ ਲੁਟੇਰੇ ਦੇ ਵੱਲੋਂ ਉਸ ਉੱਤੇ ਚਾਕੂ ਤਾਣਿਆ ਗਿਆ ਅਤੇ ਕਾਲਾ ਲਿਫਾਫਾ ਲਹਿਰਾਉਂਦੇ ਹੋਏ ਸਾਰਾ ਕੈਸ਼ ਉਸਦੇ ਵਿੱਚ ਪਾਉਣ ਲਈ ਆਖਿਆ ਗਿਆ।
ਜਿੱਦਾਂ ਹੀ ਲੁਟੇਰੇ ਨੇ ਉਸਦੇ ਗੱਲੇ ਦੇ ਵਿੱਚ ਹੱਥ ਪਾ ਕੇ ਕੈਸ਼ ਕੱਢਣ ਦੀ ਕੋਸ਼ਿਸ਼ ਕੀਤੀ। ਉਸ ਟਾਈਮ ਸੋਨੀ ਵਰਮਾ ਨੇ ਜਰਾ ਵੀ ਦੇਰ ਨਹੀਂ ਕੀਤੀ ਅਤੇ ਲੁਟੇਰੇ ਦੇ ਸਿਰ ਨੂੰ ਹੱਥ ਪਾ ਲਿਆ। ਤਕਰੀਬਨ 5-7 ਸੈਕਿੰਡ ਦੋਨਾਂ ਦੇ ਵਿੱਚ ਖੂਬ ਹੱਥਾ ਪਾਈ ਹੋਈ। ਮੌਕੇ ਤੇ ਕੁੜੀ ਦੀ ਬਹਾਦਰੀ ਦੇਖ ਕੇ ਲੁਟੇਰਾ ਘਬਰਾ ਗਿਆ ਅਤੇ ਉਥੋਂ ਭੱਜ ਗਿਆ। ਹਫੜਾ ਦਫੜੀ ਦੇ ਵਿੱਚ ਭੱਜਦੇ ਹੋਏ ਉਹ ਆਪਣਾ ਤੇਜ਼ਦਾਰ ਹਥਿਆਰ ਵੀ ਉਥੇ ਛੱਡ ਗਿਆ। ਜਦੋਂ ਉਹ ਪਿੱਛੇ ਭੱਜਿਆ ਤਾਂ ਸੋਨੀ ਵਰਮਾ ਦੇ ਵੱਲੋਂ ਦੁਕਾਨ ਤੋਂ ਬਾਹਰ ਨਿਕਲ ਕੇ ਉਸਦਾ ਪਿੱਛਾ ਕੀਤਾ ਗਿਆ ਅਤੇ ਸ਼ੋਰ ਮਚਾਇਆ ਗਿਆ। ਪਰ ਲੁਟੇਰਾ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ।
ਇਸ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ CCTV ਨੂੰ ਕਬਜ਼ੇ ਦੇ ਵਿੱਚ ਕਰ ਲਿਆ ਹੈ। ਪਰ ਲੜਕੀ ਸੋਹਣੀ ਵਰਮਾ ਦੀ ਬਹਾਦਰੀ ਦੇ ਚਰਚੇ ਖੂਬ ਚਾਰੇ ਪਾਸੇ ਹੋ ਰਹੇ ਹਨ।

