ਮੋਰੈਨਾ – ਮੱਧ ਪ੍ਰਦੇਸ਼ ਦੇ ਵਿੱਚ ਮੌਜੂਦ ਚਾਮੁੰਡਾ ਦੇਵੀ ਦੇ ਮੰਦਰ ਦੇ ਵਿੱਚੋਂ ਪਿੱਤਲ ਦੀਆਂ ਘੰਟੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹਨਾਂ ਘੰਟੀਆਂ ਦਾ ਭਾਰ ਲਗਭਗ ਡੇਢ ਕੁਆਂਟਲ ਦੱਸਿਆ ਜਾ ਰਿਹਾ ਹੈ।
ਰਿਪੋਟਰ ਅਨੁਸਾਰ ਇਹ ਘਟਨਾ ਦੇਰ ਰਾਤ ਦੀ ਹੈ। ਇਹ ਘਟਨਾ ਦੇਰ ਰਾਤ ਕਵਾਰੀ ਵਿੰਡਵਾਂ ਪਿੰਡ ਦੇ ਨੇੜੇ ਸਥਿਤ ਮੰਦਿਰ ਦੇ ਵਿੱਚ ਵਾਪਰੀ। ਚੋਰੀ ਦਾ ਪੱਤਾ ਅੱਜ ਸਵੇਰੇ ਉਸ ਸਮੇਂ ਪਤਾ ਲੱਗਿਆ ਜਦੋਂ ਮੰਦਰ ਦੇ ਪੁਜਾਰੀ ਨੇ ਮੰਦਰ ਦੇ ਦਰਵਾਜੇ ਖੋਲਣ ਲਈ ਆਇਆ। ਤੇ ਉਸਨੇ ਦੇਖਿਆ ਕਿ ਦਰਵਾਜਿਆਂ ਦੇ ਤਲ ਟੁੱਟੇ ਹੋਏ ਹਨ। ਪੁਜਾਰੀ ਦੇ ਅਨੁਸਾਰ ਕੁਝ ਘੰਟਿਆਂ ਲੋਹੇ ਦੇ ਢੋਲਾਂ ਦੇ ਵਿੱਚ ਰੱਖੀਆਂ ਜਾਂਦੀਆਂ ਹਨ। ਅਤੇ ਕੁਝ ਘੰਟਿਆਂ ਨੂੰ ਬਾਹਰ ਲੋਹੇ ਦੀਆਂ ਜੰਜੀਰਾਂ ਦੇ ਨਾਲ ਬੰਨਿਆ ਜਾਂਦਾ ਹੈ।
ਅਨਪਛਾਤੇ ਚੋਰਾਂ ਦੇ ਵੱਲੋਂ ਇਹ ਸਾਰੀਆਂ ਘੰਟੀਆਂ ਚੋਰੀ ਕਰ ਲਈਆਂ ਗਈਆਂ। ਜੇ ਇਹਨਾਂ ਦਾ ਭਾਰ ਤਕਰੀਬਨ ਡੇਢ ਕੁੰਟਲ ਹੈ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਨੇ ਬਿਆਨਾਂ ਦੇ ਅਧਾਰ ਉੱਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

