ਲੁਧਿਆਣਾ -(ਮਨਦੀਪ ਕੌਰ )- ਕਮਿਸ਼ਨਰ ਲੁਧਿਆਣਾ ਦੇ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਕੰਮ ਕੀ ਤੋਂ ਬਾਅਦ ਪੂਰੇ ਮਿੰਨੀ ਸਕੱਤਰੇਤ ਵਿੱਚ ਹਲਚਲ ਵੱਧ ਗਈ ਹੈ। ਅੱਜ ਵਰਕਿੰਗ ਡੇ ਹੋਣ ਦੇ ਕਾਰਨ ਕਮਿਸ਼ਨਰ ਆਫਿਸ ਦੇ ਵਿੱਚ ਕਾਫੀ ਭਾਰੀ ਮਾਤਰਾ ਵਿੱਚ ਲੋਕ ਆਪਣਾ ਕੰਮ ਕਰਵਾਉਣ ਆਏ ਹੋਏ ਹਨ ।
ਅਹਿਤਿਆਤ ਵਰਤਦੇ ਹੋਏ ਉੱਥੇ ਭਾਰੀ ਮਾਤਰਾ ਦੇ ਵਿੱਚ ਪੁਲਿਸ ਪਹੁੰਚ ਚੁੱਕੀ ਹੈ ਅਤੇ ਇੱਕ ਇੱਕ ਕਮਰੇ ਵਿੱਚ ਜਾ ਕੇ ਬਹੁਤ ਹੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ । ਪਰ ਹਜੇ ਤੱਕ ਇਸ ਬਾਰੇ ਕੋਈ ਵੀ ਸੀਨੀਅਰ ਅਫਸਰ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ।