ਪਠਾਨਕੋਟ – (ਮਨਦੀਪ ਕੌਰ )-ਪਠਾਨਕੋਟ ਦੇ ਪਿੰਡ ਮਲਿਕਪੁਰ ਦੇ ਵਿੱਚ ਇੱਕ ਬੰਮ ਨੂਮਾ ਚੀਜ਼ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਹ ਮਾਮਲਾ ਪਠਾਨਕੋਟ ਦੇ ਪਿੰਡ ਮਲਿਕਪੁਰ ਦਾ ਹੈ। ਦੱਸ ਦਈਏ ਸੀਜ ਫਾਇਰ ਤੋਂ ਬਾਅਦ ਅੱਜ ਪਠਾਨਕੋਟ ਦੇ ਵਿੱਚ ਇਹ ਬੰਬ ਨੂੰਮਾ ਚੀਜ਼ ਬਰਾਮਦ ਕੀਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਤੇ ਪੁਲਿਸ ਦੀ ਜਾਣਕਾਰੀ ਦੇ ਵਿੱਚ ਇਹ ਬੰਬਨੁਮਾ ਚੀਜ਼ ਲੈ ਕੇ ਆਂਦੀ ਗਈ। ਜਿਸ ਤੋਂ ਬਾਅਦ ਲਗਾਤਾਰ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਹੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਬੰਬ ਨੂਮਾ ਚੀਜ਼ ਹੈ ਕੀ। ਇਸ ਦੇ ਉੱਤੇ ਅਗਲੀ ਕਾਰਵਾਈ ਆਰਮੀ ਹੀ ਕਰੇਗੀ।