ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਪੈਂਦੇ ਪੰਨੂ ਵਿਹਾਰ ਦੇ ਸਰਜੀਕਲ ਕੰਪਲੈਕਸ ਵਿੱਚ ਇੱਕ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ ਹੈ । ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਦੀ ਪਹਿਚਾਣ ਜਰਨੈਲ ਸਿੰਘ ਉਮਰ 35 ਸਾਲ ,ਨਿਵਾਸੀ ਰਾਜਪੁਰਾ ਪਟਿਆਲਾ ਦੇ ਰੂਪ ਵਿਚ ਹੋਈ ਹੈ । ਦੱਸਿਆ ਜਾ ਰਿਹਾ ਹੈ ਕੇ ਮ੍ਰਿਤਕ 1 ਸਾਲ ਪਹਿਲਾ ਹੀ ਜਲੰਧਰ ਆ ਕੇ ਰਹਿਣ ਲੱਗਾ ਸੀ ਅਤੇ ਆਟੋ ਚਲਾਉਣ ਦਾ ਕੰਮ ਕਰਨ ਲੱਗਾ ਸੀ।
ਲੇਦਰ ਕੰਪਲੈਕਸ ਦੀ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ । ਅਤੇ ਲਾਸ਼ ਨੂੰ ਸਿਵਿਲ ਹਸਪਤਾਲ ਦੀ ਮੋਰਚੀ ਵਿੱਚ ਰਖਵਾ ਦਿੱਤਾ ਹੈ । ਪੁਲਸ ਦਾ ਕਹਿਣਾ ਹੈ ਕਿ ਓਹਨਾ ਨੂ ਸੂਚਨਾ ਮਿਲੀ ਸੀ ਕੇ ਲੈਦਰ ਕੰਪਲੈਕਸ ਵਿੱਚ ਪੈਂਦੀ ਇੱਕ ਫੈਕਟਰੀ ਵਿਚ ਖੜੇ ਆਟੋ ਵਿੱਚੋਂ ਲਾਸ਼ ਮਿਲੀ ਹੈ । ਜਦੋਂ ਪੁਲਿਸ ਮੌਕੇ ਤੇ ਆਈ ਤਾਂ ਉਹਨਾਂ ਨੂੰ ਆਟੋ ਦੇ ਵਿੱਚ ਪਈ ਲਾਸ਼ ਬਰਾਮਦ ਹੋਈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਜੇਬ ਦੇ ਵਿੱਚੋਂ ਕੋਈ ਵੀ ਆਈਡੀ ਕਾਰਡ ਬਰਾਮਦ ਨਹੀਂ ਕੀਤਾ ਗਿਆ ਹੈ ਹੈ। ਮ੍ਰਿਤਕ ਦੇ ਜਾਨਣ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅੱਗੇ ਦੀ ਕਾਰਵਾਈ ਪਰਿਵਾਰਿਕ ਮੈਂਬਰਾਂ ਦੇ ਆਉਣ ਤੋਂ ਬਾਅਦ ਉਹਨਾਂ ਦੇ ਬਿਆਨਾਂ ਦੇ ਆਧਾਰ ਉੱਤੇ ਹੀ ਹੋਵੇਗੀ।
ਪੁਲਿਸ ਦਾ ਕਹਿਣਾ ਹੈ ਕਿ ਆਸ ਪਾਸ ਦੇ ਸੀਸੀ ਟੀਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਮ੍ਰਿਤਕ ਦੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਬਾਕੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ। ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।।

