ਹੁਸ਼ਿਆਰਪੁਰ -(ਮਨਦੀਪ ਕੌਰ )- ਹੁਸ਼ਿਆਰਪੁਰ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇਕ 5 ਸਾਲਾ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਦੇ ਲੋਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਸੂਚਨਾ ਮੁਤਾਬਿਕ ਕੱਲ ਦੁਪਹਿਰ 4 ਵਜੇ ਦੀਪ ਨਗਰ ਦੇ ਵਿੱਚੋਂ ਇਹ ਪੰਜ ਸਾਲ ਦਾ ਬੱਚਾ ਕਿਡਨੈਪ ਹੋਇਆ ਸੀ। ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਚੁੱਕੀ ਹੈ।
ਜਿਵੇਂ ਹੀ ਇਸ ਕਿਡਨੈਪਿੰਗ ਦੀ ਸੂਚਨਾ ਡੀਐਸਪੀ ਦੇਵ ਦੱਤ ਨੂੰ ਮਿਲਦੀ ਹੈ । ਤੁਰੰਤ ਹੀ ਡੀਐਸਪੀ ਦੇਵ ਦੱਤ ਅਤੇ ਪੁਲਿਸ ਮੁਲਾਜ਼ਮ ਬੱਚੇ ਦੀ ਭਾਲ ਸ਼ੁਰੂ ਕਰ ਦਿੰਦੇ ਹਨ। ਪੁਲਿਸ ਵੱਲੋਂ ਸੀਸੀਟੀਵੀ ਦੀ ਜਾਂਚ ਕਰਕੇ ਕਿਡਨੈਪਰਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਪਰ ਮੌਜੂਦਾ ਜਾਣਕਾਰੀ ਦੇ ਅਨੁਸਾਰ ਇਸ ਪੰਜ ਸਾਲਾਂ ਮਾਸੂਮ ਦੀ ਲਾਸ਼ ਰਹੀਮਪੁਰਾ ਸ਼ਮਸ਼ਾਨਘਾਟ ਵਿੱਚੋਂ ਮਿਲੀ ਹੈ। ਇਸ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਿਵੇਂ ਹੀ ਲਾਸ਼ ਮਿਲਣ ਦੀ ਸੂਚਨਾ ਪੁਲਿਸ ਨੂੰ ਮਿਲੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਪਰ ਮੌਜੂਦਾ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਇਸ ਪੰਜ ਸਾਲਾਂ ਬੱਚੇ ਦਾ ਕਿਡਨੈਪ ਕਿਉਂ ਅਤੇ ਇਸ ਦੀ ਹੱਤਿਆ ਕਿਵੇਂ ਕੀਤੀ ਗਈ। ਇਲਾਕੇ ਦੇ ਲੋਕ ਬਹੁਤ ਜਿਆਦਾ ਗੁੱਸੇ ਦੇ ਵਿੱਚ ਅਤੇ ਦੁਖੀ ਹਨ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।