ਜਲੰਧਰ -(ਮਨਦੀਪ ਕੌਰ )- ਅੱਜ ਸਵੇਰੇ ਸਵੇਰੇ ਜਲੰਧਰ ਸ਼ਹਿਰ ਵਿਚ ਇਕ ਬੁਹਤ ਹੀ ਮੰਦਭਾਗੀ ਘਟਨਾ ਸੁਣਨ ਨੂੰ ਮਿਲੀ ਹੈ । ਦੱਸ ਦੇਈਏ ਕੇ ਅੱਜ ਸਵੇਰੇ ਸਵੇਰੇ ਸੰਜੇ ਗਾਂਧੀ ਨਹਿਰ ਦੇ ਕੋਲੋ ਇਕ ਪਰਵਾਸੀ ਦੀ ਲਾਸ਼ ਬਰਾਮਦ ਹੋਈ ਹੈ । ਮ੍ਰਿਤਕ ਦੀ ਲਾਸ਼ ਨੂੰ ਦੇਖ ਕੇ ਕਤਲ ਸੀ ਆਸ਼ੰਕਾ ਜਤਾਈ ਜਾ ਰਹੀ ਹੈ । ਅਜੇ ਤਕ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਪਾਈ ਹੈ।
ਕਿਉਕਿ ਮ੍ਰਿਤਕ ਦੇ ਸਿਰ ਵਿਚ ਬੁਹਤ ਹੀ ਡੂੰਘੀਆ ਸੱਟਾ ਲੱਗੀਆਂ ਹੋਈਆਂ ਹਨ । ਜਿਸ ਦੇ ਕਾਰਨ ਸਿਰ ਵਿੱਚੋ ਜਿਆਦਾ ਖੂਨ ਨਿਕਲ ਦੇ ਕਾਰਨ ਮੌਤ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਲਾਸ਼ ਸੰਜੇ ਗਾਂਧੀ ਨਹਿਰ ਦੇ ਕੋਲ ਪੈਂਦੇ ਇਕ ਅਹਾਤੇ ਕੋਲੋ ਬਰਾਮਦ ਹੋਈ ਹੈ । ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਇਹ ਅਤੇ ਇਸ ਨਾਲ ਜੌ ਸਾਥੀ ਹੋਣ ਗੇ ਉਹ ਸ਼ਰਾਬ ਪੀ ਕੇ ਬਾਹਰ ਨਿਕਲੇ ਹੋਣ ਗੇ ਤੇ ਕਿਸੀ ਗੱਲ ਨੂੰ ਲੈ ਕੇ ਬਹਿਸ ਹੋਣ ਤੋਂ ਬਾਅਦ ਸ਼ਾਇਦ ਇਸ ਨੂੰ ਮਾਰ ਦਿੱਤਾ ਹੋਵੇ ।
ਬਾਕੀ ਅਸਲ ਕਾਰਨ ਦਾ ਤਾਂ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇ ਗਾ । ਬਾਕੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਮੌਕੇ ਉੱਤੇ ਪ੍ਰਸ਼ਾਸ਼ਨ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈ ਰਹੀ ਹੈ ।