ਬਰਨਾਲਾ-(ਮਨਦੀਪ ਕੌਰ)-ਬਰਨਾਲਾ ਦੇ ਪਿੰਡ ਧਨੋਲਾ ਖੁਰਦ ਵਿਚ ਇਕ ਨੌਜਵਾਨ ਦੀ ਲਾਸ਼ ਮਿਲਣ ਦੇ ਨਾਲ ਇਲਾਕੇ ਵਿਚ ਦਹਿਸ਼ਤ ਫੇਲ ਗਈ ਹੈ I ਮ੍ਰਿਤਕ ਦੀ ਪਹਿਚਾਣ 20 ਸਾਲਾ ਬਲਜਿੰਦਰ ਸਿੰਘ ਗਾਂਧੀ ਦੇ ਵਜੋਂ ਹੋਈ ਹੈ I ਪਰਿਵਾਰਿਕ ਮੈਂਬਰਾਂ ਨੇ ਇਸ ਨੂੰ ਵਿਰੋਧੀ ਧਿਰ ਉਤੇ ਕੀਤੇ ਕਤਲ ਦਾ ਆਰੋਪ ਲਗਾਇਆ ਹੈ I
ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕੇ ਬਲਜਿੰਦਰ ਕਲ ਰਾਤ ਤੋਂ ਗੁੰਮ ਸੀ I ਓਹਨਾ ਨੇ ਬਲਜਿੰਦਰ ਨੂੰ ਕਈ ਵਾਰ ਫੋਨ ਕੀਤਾ ਪਰ ਉਸ ਦਾ ਫੋਨ ਨਹੀਂ ਲੱਗਿਆ I ਉਸ ਤੋਂ ਬਾਅਦ ਅੱਜ ਸਵੇਰੇ ਹੰਢਿਆਇਆ ਚੋਂਕੀ ਤੋਂ ਪਰਿਵਾਰ ਨੂੰ ਫੋਨ ਆਇਆ ਕੇ ਬਲਜਿੰਦਰ ਦੀ ਲਾਸ਼ ਮਿਲੀ ਹੈ I ਪਰਿਵਾਰ ਨੇ ਦੱਸਿਆ ਕੇ ਪੁਲਿਸ ਨੇ ਓਹਨਾ ਦੇ ਕੋਲ ਪਹੁੰਚਣ ਤੋਂ ਪਹਿਲਾ ਹੀ ਲਾਸ਼ ਨੂੰ ਘਟਨਾ ਸਥਾਨ ਤੋਂ ਹੱਟਾ ਕੇ ਸਰਕਾਰੀ ਹਸਪਤਾਲ ਭੇਜ ਦਿੱਤਾ ਸੀI
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕੇ ਪੁਲਿਸ ਓਹਨਾ ਦੇ ਬੇਟੇ ਨੂੰ ਬੋਹਤ ਲੰਬੇ ਸਮੇ ਤੋਂ ਪ੍ਰੇਸ਼ਾਨ ਕਰ ਰਹੀ ਸੀ I ਪਹਿਲਾ ਵੀ ਇਕ ਲੜਾਈ ਝਗੜੇ ਦੇ ਮਾਮਲੇ ਵਿਚ ਪੁਲਿਸ ਵਲੋਂ ਓਹਨਾ ਦੇ ਬੇਟੇ ਨੂੰ ਧੱਕੇ ਮਾਰ ਕੇ ਮਾਰਿਆ ਗਿਆ ਸੀI ਓਹਨਾ ਕਿਹਾ ਕੇ ਬਲਜਿੰਦਰ ਇਕ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਨਾਲ ਹੀ ਆਪਣੀ ਗ੍ਰੈਜੂਏਸ਼ਨ ਦੀ ਪੜਾਈ ਕਰਦਾ ਸੀ I
ਪਰਿਵਾਰਿਕ ਮੈਂਬਰਾਂ ਨੇ ਨਿਰਪਖ੍ਹ ਜਾਂਚ ਦੀ ਮੰਗ ਕੀਤੀ ਹੈ ਓਹਨਾ ਕਿਹਾ ਓਹਨਾ ਦੇ ਬੇਟੇ ਨੂੰ ਜਾ ਤਾ ਪੁਲਿਸ ਨੇ ਮਾਰਿਆ ਹੈ ਨਹੀਂ ਤਾ ਓਹਨਾ ਮੁੰਡਿਆਂ ਨੇ ਮਾਰਿਆ ਹੈ ਜਿਹਨਾਂ ਨੇ ਪਹਿਲਾ ਉਸ ਦੀ ਕੁੱਟ ਮਾਰ ਕੀਤੀ ਸੀ I
ਇਸ ਮਾਮਲੇ ਵਿਚ DSP ਸਤਵੀਰ ਸਿੰਘ ਨੇ ਦੱਸਿਆ ਕੇ ਲਾਸ਼ ਪਿੰਡ ਧਨੋਲਾ ਖੁਰਦ ਦੇ ਖੇਤਾਂ ਵਿੱਚੋ ਮਿਲੀ ਹੈ I ਇਹ ਨੌਜਵਾਨ ਪਿਛਲੇ ਸਮੇ ਤੋਂ ਲੜਾਈ ਝਗੜਿਆਂ ਦੇ ਮਾਮਲੇ ਵਿਚ ਨਾਮਜਦ ਸੀ I ਪੁਲਿਸ ਨੇ ਕਦੇ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾI DSP ਨੇ ਦੱਸਿਆ ਕੇ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਬਲਜਿੰਦਰ ਅਤੇ ਉਸ ਦੇ ਸਾਥੀਆਂ ਵਲੋਂ ਇਕ ਨੌਜਵਾਨ ਨੂੰ ਬੁਰੀ ਤਰਾਹ ਨਾਲ ਕੁਟਿਆ ਜਾ ਰਿਹਾ ਹੈ I ਜਿਸ ਮਾਮਲੇ ਵਿਚ ਉਸ ਉਪਰ ਸਿਰਫ ਇਕ ਕੈਸੇ ਹੀ ਦਰਜ ਹੋਇਆ ਸੀ I DSP ਨੇ ਪਰਿਵਾਰਿਕ ਮੈਂਬਰਾਂ ਦੇ ਆਰੋਪ ਨੂੰ ਨਕਾਰਦੇ ਹੋਏ ਕਿਹਾ ਕੇ ਮੌਤ ਦੀ ਅਸਲੀ ਵਜ੍ਹਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਮਣੇ ਆ ਸਕਦੀ ਹੈ I