ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਕਿਸ਼ਨਪੁਰਾ ਕੋਲ ਪੈਂਦੇ ਪਿੰਡ ਨੋਗਜਾ ਨੇੜੇ ਇਕ ਗੰਨੇ ਦੇ ਖੇਤ ਵਿੱਚੋ ਇੱਕ ਅਨਜਾਣ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ । ਇਲਾਕਾ ਨਿਵਾਸੀਆ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਿਕ ਖੇਤਾਂ ਵਿੱਚੋ ਲੋਕਾ ਨੂੰ ਇਕ ਅਨਜਾਣ ਵਿਅਕਤੀ ਦੀ ਲਾਸ਼ ਮਿਲੀ ਹੈ ।ਜਿਸ ਨੂੰ ਕੁੱਤੇ ਨੋਚ ਨੌਚ ਕੇ ਖਾ ਰਹੇ ਸਨ । ਜਿਸ ਤੋ ਬਾਅਦ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ । ਮੌਕੇ ਉੱਤੇ ਪਹੁੰਚੇ ਕਿਸ਼ਨਗੜ੍ਹ ਚੌਂਕੀ ਇੰਚਾਰਜ ASI ਨਰਿੰਦਰ ਕੁਮਾਰ ਨੇ ਦੱਸਿਆ ਕਿ ਓਹਨਾ ਨੂ ਸੂਚਨਾ ਮਿਲੀ ਸੀ ਕੇ ਗੰਨੇ ਦੇ ਖੇਤਾਂ ਵਿਚ ਇਕ ਡੈਡ ਬਾਡੀ ਪਾਈ ਹੈ ।
ਮੋਕੇ ਉੱਤੇ ਜਦੋਂ ਦੇਖਿਆ ਤਾਂ ਓਥੇ ਖੂਨ ਨਾਲ ਲੱਥਪੱਥ ਹੱਡੀਆਂ ਦਾ ਕੰਗਾਲ ਬਰਾਮਦ ਹੋਇਆ ਹੈ । ਬਾਡੀ ਨੂੰ ਕੁੱਤਿਆ ਨੇ ਨੋਚ ਨੋਚਦੇ ਖੜਾ ਹੋਇਆ ਸੀ। ਬਾਡੀ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ । ਮ੍ਰਿਤਕ ਦੀ ਅਜੇ ਤਕ ਪਹਿਚਾਣ ਨਹੀਂ ਹੋ ਪਾਈ ਹੈ । ਬਾਡੀ ਨੂੰ 72 ਘੰਟਿਆ ਲਈ ਸਿਵਿਲ ਹਸਪਤਾਲ ਵਿਚ ਰੱਖਿਆ ਗਿਆ ਹੈ ।
ASI ਨਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਬਾਡੀ ਕਿਸੀ ਸੰਤ ਦੀ ਲਾਗ ਰਹੀ ਹੈ । ਜੌ ਕੇ ਕਰੀਬਨ 60 ਤੋ 65 ਸਾਲ ਦੀ ਉਮਰ ਦਾ ਸੀ। ਬਾਡੀ ਦੀ ਹਾਲਤ ਬੁਹਤ ਖਰਾਬ ਸੀ।ਜਿਸ ਕਾਰਨ ਉਸ ਦੀ ਪਹਿਚਾਣ ਨਹੀਂ ਹੋ ਪਾਂ ਰਹੀ । ਬਾਡੀ ਦਾ ਇਕ ਹੱਥ ਸਰੀਰ ਨਾਲ ਚਿਪਕਿਆ ਹੋਇਆ ਸੀ। ਅਤੇ ਖੂਨ ਨਾਲ ਲੱਥਪੱਥ ਸੀ। ਪੁਲਸ CCTV ਚੈੱਕ ਕਰ ਰਹੀ ਹੈ ਤਾਂ ਜੌ ਅੱਗੇ ਦੀ ਕਾਰਵਾਈ ਹੋ ਸਕੇ ।