ਭਾਜਪਾ ਵੱਲੋਂ ਆਪਣੇ ਸਾਬਕਾ ਕੇਂਦਰੀ ਮੰਤਰੀ ਖਿਲਾਫ ਸਖਤ ਐਕਸ਼ਨ ਲਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਸਾਬਕਾ ਕੇਂਦਰੀ ਮੰਤਰੀ ਦੇ ਬਿਆਨਾ ਕਾਰਨ ਭਾਜਪਾ ਕਈ ਵਾਰ ਮੁਸੀਬਤ ਦੇ ਵਿੱਚ ਫਸ ਚੁੱਕੀ ਹੈ। ਇਸ ਕਾਰਨ ਭਾਜਪਾ ਸਰਕਾਰ ਨੇ ਸਾਬਕਾ ਕੇਂਦਰੀ ਮੰਤਰੀ ਆਰ.ਕੇ ਸਿੰਘ ਨੂੰ 6 ਸਾਲਾਂ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ। ਪਾਰਟੀ ਨੇ ਆਰ.ਕੇ ਸਿੰਘ ਦੇ ਹਲਫੀਆ ਬਿਆਨਾਂ ਨੂੰ ਅਨੁਸ਼ਾਸਨਹੀਨਤਾ ਮੰਨਿਆ ਹੈ , ਜਿਸ ਉਪਰੰਤ ਇਹ ਕਾਰਵਾਈ ਕੀਤੀ ਗਈ ਹੈ।
ਸਾਬਕਾ ਕੇਂਦਰੀ ਮੰਤਰੀ ਅਤੇ ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਆਰਕੇ ਸਿੰਘ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਹਲੀਆਂ ਬਿਆਨਾਂ ਨਾਲ ਭਾਜਪਾ ਲਈ ਮੁਸੀਬਤ ਖੜੀ ਕਰ ਰਹੇ ਹਨ । ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਨਿਤੀਸ਼ ਕੁਮਾਰ ਪਾਰਟੀ ਉੱਤੇ ਗੰਭੀਰ ਆਰੋਪ ਲਗਾਏ ਹਨ । ਜਿਸ ਕਾਰਨ ਪਾਰਟੀ ਮੁਸੀਬਤ ਦੇ ਵਿੱਚ ਪੈ ਗਈ ਸੀ। ਅੰਦਾਜੇ ਲਗਾਏ ਜਾ ਰਹੇ ਸਨ ਕਿ ਪਾਰਟੀ ਉਨਾਂ ਦੇ ਵਿਰੁੱਧ ਸਖਤ ਕਾਰਵਾਈ ਕਰ ਸਕਦੀ ਹੈ। ਜਿਸ ਦੇ ਚਲਦੇ ਬੀਜੇਪੀ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਆਰ ਕੇ ਸਿੰਘ ਖਿਲਾਫ ਸਖਤ ਐਕਸ਼ਨ ਲਿਆ। ਅਤੇ ਉਹਨਾਂ ਨੂੰ ਛੇ ਸਾਲ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ।
ਇਹ ਵੀ ਆਰੋਪ ਹਨ ਕਿ ਸਾਬਕਾ ਕੇਂਦਰੀ ਮੰਤਰੀ ਨੇ ਚੋਣਾਂ ਦੇ ਦੌਰਾਨ ਭਾਜਪਾ ਲੀਡਰਾਂ ਤੋਂ ਲਗਾਤਾਰ ਦੂਰੀ ਬਣਾਈ ਰੱਖੀ ਅਤੇ ਭਾਰਤੀ ਆਗੂਆਂ ਵਿਰੁੱਧ ਪ੍ਰਸ਼ਾਂਤ ਕਿਸ਼ੋਰ ਦੇ ਬਿਆਨਾਂ ਦਾ ਖੁੱਲ ਕੇ ਸਮਰਥਨ ਕੀਤਾ। ਲਗਾਤਾਰ ਉਨਾਂ ਨੇ ਪਾਰਟੀ ਦੀਆਂ ਮੀਟਿੰਗਾਂ ਤੋਂ ਵੀ ਦੂਰੀ ਬਣਾਈ ਰੱਖੀ ਜਿਸ ਕਾਰਨ ਪਾਰਟੀ ਦੀਆਂ ਚਿੰਤਾਵਾਂ ਵੱਧ ਗਈਆਂ। ਪਰ ਅੱਜ ਇਸ ਸਭ ਦੇ ਚਲਦੇ ਪਾਰਟੀ ਨੂੰ ਇਹ ਸਖਤ ਕਦਮ ਚੁੱਕਣਾ ਪਿਆ।

