ਜਲੰਧਰ -(ਮਨਦੀਪ ਕੌਰ )- ਸਵੇਰੇ ਸਵੇਰੇ ਭਾਜਪਾ ਦੇ ਨੇਤਾਵਾਂ ਨੂੰ ਹਿਰਾਸਤ ਵਿੱਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਸ਼ਾਹਕੋਟ ਅਤੇ ਲਾਂਬੜਾ ਦੇ ਵਿੱਚ ਭਾਜਪਾ ਦੇ ਦੋ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ਾਹਕੋਟ ਦੇ ਵਿੱਚ ਕੇਡੀ ਭੰਡਾਰੀ ਜੋ ਕਿ ਭਾਜਪਾ ਦੇ ਨੇਤਾ ਹਨ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਅਤੇ ਲਾਂਬੜਾ ਪੁਲਿਸ ਨੇ ਐਕਸ MP ਸੁਸ਼ੀਲ ਕੁਮਾਰ ਰਿੰਕੂ ਨੂੰ ਹਿਰਾਸਤ ਵਿੱਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਕਾਰਵਾਈ ਡੀਐਸਪੀ ਓਂਕਾਰ ਸਿੰਘ ਬਰਾੜ ਕੀ ਅਗਵਾਈ ਹੇਠ ਸ਼ਾਹਕੋਟ ਦੇ ਰੂਪੇਵਾਲੀ ਦੇ ਵਿੱਚ ਕੀਤੀ ਗਈ ਹੈ । ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਭਾਜਪਾ ਦੇ ਨੇਤਾ ਇਲਾਕੇ ਦੇ ਵਿੱਚ ਕੈਂਪ ਲਗਾਉਣ ਜਾ ਰਹੇ ਹਨ। ਜਿਸ ਦੀ ਪਰਮਿਸ਼ਨ ਉਨਾਂ ਨੇ ਪ੍ਰਸ਼ਾਸਨ ਕੋਲੋਂ ਨਹੀਂ ਲਈ ਸੀ
ਜਾਣਕਾਰੀ ਦੇ ਅਨੁਸਾਰ ਭਾਜਪਾ ਦੇ ਨੇਤਾ ਸੁਸ਼ੀਲ ਕੁਮਾਰ ਰਿੰਕੂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਖਬਰ ਤੋਂ ਬਾਅਦ ਸਾਰੇ ਭਾਜਪਾ ਨੇਤਾ ਇਕੱਠੇ ਹੋਣਾ ਸ਼ੁਰੂ ਹੋ ਗਏ ਹਨ । ਦੱਸ ਦਈਏ ਭਾਜਪਾ ਦੁਆਰਾ ਜਨਤਾ ਦੀ ਭਲਾਈ ਲਈ 39 ਕੈਂਪ ਲਗਾਏ ਜਾ ਰਹੇ ਸਨ ਜਿਨਾਂ ਨੂੰ ਪ੍ਰਸ਼ਾਸਨ ਵੱਲੋਂ ਬੰਦ ਕਰਵਾਇਆ ਗਿਆ ਹੈ ਜਿਸ ਦੇ ਕਾਰਨ ਭਾਜਪਾ ਸਮਾਜ ਦੇ ਵਿੱਚ ਤਨਾਵ ਬਣਿਆ ਹੋਇਆ ਸੀ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਸਰਕਾਰ ਜਾਣ ਬੁਝ ਕੇ ਉਹਨਾਂ ਨੂੰ ਕੈਂਪ ਲਗਾਉਣ ਤੋਂ ਰੋਕ ਰਹੀ ਹੈ ।
ਸਰਕਾਰ ਨੇ ਸਾਰੇ ਪੰਜਾਬ ਦੇ ਕਮਿਸ਼ਨਰਾਂ ਨੂੰ ਇੱਕ ਪੱਤਰ ਭੇਜ ਕੇ ਦੇਸ਼ ਜਾਰੀ ਕੀਤੇ ਹਨ ਕਿ ਜੋ ਵੀ ਵਿਅਕਤੀ ਅਤੇ ਸੰਸਥਾ ਬਿਨਾਂ ਅਧਿਕਾਰ ਤੋਂ ਡਾਟਾ ਇਕੱਠਾ ਕਰ ਰਹੀ ਹੈ । ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸਰਕਾਰ ਨੇ ਚਿੱਠੀ ਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਇਹ ਡਾਟਾ ਉਹੀ ਇਕੱਠਾ ਕਰ ਸਕਦੇ ਹਨ ਜਿਨਾਂ ਨੂੰ ਸਰਕਾਰ ਵੱਲੋਂ ਮਨਜ਼ੂਰੀ ਜਾਂ ਮਾਨਤਾ ਪ੍ਰਾਪਤ ਹੋਵੇ। ਨਵੀਂ ਚਿੱਠੀ ਦੇ ਵਿੱਚ ਆਏ ਨਿਰਦੇਸ਼ਾਂ ਦੇ ਅਨੁਸਾਰ ਬਿਨਾਂ ਸਰਕਾਰ ਦੀ ਮਨਜ਼ੂਰੀ ਤੋਂ ਕੋਈ ਵੀ ਕੈਂਪ ਨਹੀਂ ਲਗਾ ਸਕੇਗਾ।