ਜਲੰਧਰ -(ਮਨਦੀਪ ਕੌਰ )- ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਇਕ ਅਹਿਮ ਖਬਰ ਸਾਹਮਣੇ ਆਈ ਹੈ । ਦਰਅਸਲ 7 ਸਤੰਬਰ ਨੂੰ ਡੇਰਾ ਬਿਆਜ ਦੇ ਵਿੱਚ ਭੰਡਾਰਾ ਹੋਣ ਜਾ ਰਿਹਾ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋ 7 ਸਤੰਬਰ ਨੂੰ ਡੇਰਾ ਬਿਆਜ ਦੇ ਵਿੱਚ ਸਤਸੰਗ ਕਰਨਗੇ। ਇਸ ਤੋਂ ਪਹਿਲਾਂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਜੀ 6 ਸਤੰਬਰ ਨੂੰ ਸਾਰੀਆਂ ਸੰਗਤਾਂ ਨੂੰ ਕਾਰ ਦਰਸ਼ਨ ਦੇਣਗੇ ਅਤੇ ਪ੍ਰਸ਼ਾਦ ਵੀ ਵੰਡਣਗੇ। ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਜ਼ੋਨਲ ਸਕੱਤਰ ਸੁਨੀਲ ਤਲਵਾੜ ਵੱਲੋਂ ਜਾਰੀ ਸੰਦੇਸ਼ ਅਨੁਸਾਰ ਸਤਿਸੰਗ ਦਾ ਸਮਾਂ ਸਵੇਰੇ 8:30 ਵਜੇ ਹੋਵੇਗਾ।
ਜ਼ਿਕਰ ਯੋਗ ਹੈ ਕਿ ਡੇਰਾ ਬਿਆਜ ਦੇ ਵਿੱਚ ਨਿਰਧਾਰਤ ਸਤਿਸੰਗ 14,21 ਅਤੇ 28 ਨੂੰ ਹੋਣਾ ਸੀ। ਪਰ ਸੰਗਤਾਂ ਦੀ ਖੁਸ਼ੀ ਅਤੇ ਉਹਨਾਂ ਦਾ ਉਤਸਾਹ ਦੇਖ ਕੇ ਬਾਬਾ ਗੁਰਿੰਦਰ ਸਿੰਘ ਨੇ ਇਹ ਸਤਸੰਗ ਇੱਕ ਹਫਤਾ ਪਹਿਲਾਂ ਹੀ ਕਰਨ ਦਾ ਫੈਸਲਾ ਲਿਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਦੇ ਡੇਰਾ ਬਿਆਸ ਪਹੁੰਚਣ ਦੀ ਉਮੀਦ ਹੈ। ਡੇਰੇ ਵਿੱਚ ਸਤਿਸੰਗ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਵੱਡੀ ਗਿਣਤੀ ਵਿੱਚ ਵਲੰਟੀਅਰ ਵੀ ਬੜੇ ਉਤਸ਼ਾਹ ਨਾਲ ਡੇਰਾ ਬਿਆਸ ਪਹੁੰਚ ਰਹੇ ਹਨ।

