ਲੁਧਿਆਣਾ -(ਮਨਦੀਪ ਕੌਰ )- ਕੁਦਰਤੀ ਗੈਸ ਮੰਤਰਾਲੇ ਵੱਲੋਂ ਘਰੇਲੂ ਗੈਸ ਸਿਲੰਡਰ ਦੀ ਕਾਲਾ ਬਾਜ਼ਾਰੀ ਅਤੇ ਦੁਰਵਰਤੋਂ ਦੇ ਖਿਲਾਫ ਨਕੇਲ ਕੱਸਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਗੈਸ ਖਪਤਕਾਰਾਂ ਨੂੰ ਵੱਲੋਂ ਸੰਬੰਧਿਤ ਗੈਸ ਏਜੰਸੀ ਦਫਤਰ ਦੇ ਵਿੱਚ ਰਜਿਸਟਰਡ ਕਰਵਾਏ ਗਏ ਮੋਬਾਈਲ ਨੰਬਰ ਤੇ ਪ੍ਰਾਪਤ ਹੋਣ ਵਾਲੇ ਓਟੀਪੀ ਕੋਟ ਦੇਣ ਤੋਂ ਬਾਅਦ ਹੀ ਗੈਸ ਸਿਲੰਡਰ ਦੀ ਡਿਲੀਵਰੀ ਮਿਲ ਸਕੇਗੀ।
ਭਾਰਤ ਦੀ ਪ੍ਰਮੁੱਖ ਇੰਡੀਅਨ ਗੈਸ ਏਜੰਸੀ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨਾਲ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਕਰਨ ਦੀ ਥਾਂ ਘਰੇਲੂ ਸਿਲੰਡਰਾਂ ਦੀ ਵਰਤੋਂ ਕਰਨ ਵਾਲਿਆਂ ਦੁਕਾਨਦਾਰਾਂ ਅਤੇ ਗੈਸ ਦੀ ਪਲਟੀ, ਕਾਲਾ ਬਜਾਰੀ ਕਰਨ ਵਾਲੇ ਕਿਆਸ ਮਾਫੀਆ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਇਸ ਦੇ ਨਾਲ ਹੀ ਘਰਾਂ ਦੇ ਵਿੱਚ ਚੱਲਣ ਵਾਲੇ ਮਲਟੀਪਲ ਕਨੈਕਸ਼ਨਾਂ ਦਾ ਵੀ ਪਤਾ ਲੱਗ ਸਕੇਗਾ।
ਇਸ ਦੇ ਨਾਲ ਹੋਟਲਾਂ, ਮੈਰਿਜ ਪੈਲਸਾਂ ,ਰੇੜੀਆਂ ਅਤੇ ਖਾਣ ਪੀਣ ਦੀਆਂ ਹੋਰ ਦੁਕਾਨਾਂ ਉੱਤੇ ਹੋਣ ਵਾਲੀ ਘਰੇਲੂ ਗੈਸ ਦੀ ਕਾਲਾ ਬਾਜ਼ਾਰੀ ਉੱਪਰ ਵੀ ਰੋਕ ਲੱਗੇਗੀ, ਇਸ ਤੋਂ ਇਲਾਵਾ ਗੈਸ ਦੀ ਪਲਟੀ ਮਾਰ ਕਾਲਾ ਬਾਜ਼ਾਰੀ ਕਰਨ ਵਾਲਿਆਂ ਨੂੰ ਵੀ ਨੱਥ ਪਵੇਗੀ। ਜਿਸ ਵਿੱਚ ਹੋਣ ਵਾਲੇ ਜਾਣ ਲੇਵਾ ਮਨੁੱਖੀ ਹਾਦਸਿਆਂ ਦੇ ਵਿੱਚ ਕਮੀ ਆਵੇਗੀ।
ਗੈਸ ਕੰਪਨੀਆਂ ਦਾ ਦਾਅਵਾ ਹੈ ਕਿ ਘਰੇਲੂ ਖਪਤਕਾਰਾਂ ਵੱਲੋਂ ਇੱਕ ਹੀ ਘਰ ਦੇ ਵਿੱਚ ਦਰਜਨਾਂ ਗੈਸ ਕਨੈਕਸ਼ਨ ਚਲਾਏ ਜਾ ਰਹੇ ਹਨ ਜਿਸ ਕਾਰਨ ਸਰਕਾਰ ਨੂੰ ਦੁਗਨਾ ਨੁਕਸਾਨ ਭੁਗਤਨਾ ਪੈ ਰਿਹਾ ਹੈ। ਕਿਉਂਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਹਰੇਕ ਖਪਤਕਾਰ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ । ਅਜਿਹੇ ਵਿੱਚ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਿਨਾਂ ਓਟੀਪੀ ਦੇ ਗੈਸ ਕਨੈਕਸ਼ਨ ਨਾ ਦੇਖ ਕੇ ਅਤੇ ਇੱਕ ਨਾਮ ਤੇ ਚਲ ਰਹੇ ਮਲਟੀਪਲ ਗੈਸ ਕਨੈਕਸ਼ਨਾਂ ਨੂੰ ਰੱਦ ਕੀਤਾ ਜਾਵੇ।

