ਲੁਧਿਆਣਾ -(ਮਨਦੀਪ ਕੌਰ )-ਮੰਗਲਵਾਰ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਹੇਰ ਫੇਰ ਦੇਖਣ ਨੂੰ ਮਿਲਿਆ ਹੈ ਜਿਸ ਦੇ ਤਹਿਤ ਆਮ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਹਲਕਾ ਪੱਛਮੀ ਦੀ ਉਪ ਚੋਣ ਦਾ ਉਮੀਦਵਾਰ ਸੰਜੀਵ ਅਰੋੜਾ ਨੂੰ ਕੈਬਨਟ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੈਬੋਵਾਲ ਅਤੇ ਬਾੜੇਵਾਲ ਚ ਸੰਜੀਵ ਅਰੋੜਾ ਦੇ ਹੱਕ ਵਿੱਚ ਅਯੋਜਿਤ ਵਿਸ਼ਾਲ ਰੈਲੀਆਂ ਨੂੰ ਸੰਬੋਧਿਤ ਕਰਨ ਪਹੁੰਚੇ ਹਨ।
ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਸੰਜੀਵ ਅਰੋੜਾ ਇੱਕ ਸਾਧ ਬੰਦਾ ਹੈ ਉਸ ਨੂੰ ਰਾਜਨੀਤੀ ਨਹੀਂ ਆਉਂਦੀ। ਉਹਨਾਂ ਇਹ ਵੀ ਕਿਹਾ ਕਿ ਇਹ ਹੈਲਥ ਅਤੇ ਐਜੂਕੇਸ਼ਨ ਦੇ ਲਈ ਹਰ ਕਿਸੇ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ ਜਿਸ ਦੇ ਲਈ ਉਹਨਾਂ ਨੇ ਇੱਕ ਬੱਚੇ ਦੇ ਇਲਾਜ ਲਈ ਸੰਜੀਵ ਅਰੋੜਾ ਵੱਲੋਂ 12 ਕਰੋੜ ਰੁਪਏ ਜਟਾਉਣ ਦਾ ਵੀ ਜ਼ਿਕਰ ਕੀਤਾ ਹੈ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਦੇਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਸ ਦੇ ਕੋਲ ਲੋਕਾਂ ਦਾ ਕੰਮ ਕਰਵਾਉਣ ਲਈ ਕੋਈ ਪਾਵਰ ਜਾਂ ਫੰਡ ਨਹੀਂ ਹਨ। ਦੂਜੇ ਪਾਸੇ ਸੰਜੀਵ ਅਰੋੜਾ ਵਿਧਾਇਕ ਬਣਨ ਤੋਂ ਪਹਿਲਾਂ ਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾ ਰਹੇ ਹਨ ਉਹਨਾਂ ਦਾ ਧਿਆਨ ਆਪਣੀਆਂ ਵੋਟਾਂ ਦੇ ਪ੍ਰਚਾਰ ਤੋਂ ਜਿਆਦਾ ਪਬਲਿਕ ਦੇ ਕੰਮ ਕਰਵਾਉਣ ਵੱਲ ਹੈ।
ਇਸ ਦੇ ਲਈ ਉਹਨ੍ਾਂ ਨੇ 70 ਸਾਲ ਤੋਂ ਪੈਂਡਿੰਗ ਚੱਲ ਰਹੇ ਲਾਲ ਲਕੀਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਦੀ ਰਜਿਸਟਰੀ ਕਰਵਾਉਣ ਦੇ ਮਾਮਲੇ ਨੂੰ ਦੋ ਮਹੀਨੇ ਚ ਲਾਗੂ ਕਰਨ ਲਈ ਸੰਜੀਵ ਅਰੋੜਾ ਵੱਲੋਂ ਕੀਤੇ ਗਏ ਯਤਨ ਦੀ ਮਿਸਾਲ ਪੇਸ਼ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਭਾਰਤ ਭੂਸ਼ਣ ਆਸ਼ੂ ਵੱਲੋਂ ਲੋਕਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਸੰਜੀਵ ਅਰੋੜਾ ਕੋਲ ਲੋਕਾਂ ਨੂੰ ਵੰਡਣ ਲਈ ਪਿਆਰ ਅਤੇ ਸਤਿਕਾਰ ਹੈ ਜਿਸ ਦੇ ਮੱਦੇ ਨਜ਼ਰ ਲੋਕ ਉਹਨਾਂ ਨੂੰ ਭਾਰੀ ਵੋਟਾਂ ਦੇ ਨਾਲ ਜਿਤਾਉਣ ਅਤੇ ਉਹਨਾਂ ਨੂੰ ਮੰਤਰੀ ਬਣਾਉਣ ਲਈ ਅੱਗੇ ਆਉਣਗੇ ਜਿਸ ਦੇ ਕੋਲ ਪਾਵਰ ਅਤੇ ਫੰਡ ਦੀ ਕੋਈ ਕਮੀ ਨਹੀਂ ਹੋਵੇਗੀ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੰਜੀਵ ਅਰੋੜਾ ਵਿੱਚ ਲੋਕਾਂ ਦੇ ਕੰਮ ਕਰਵਾਉਣ ਦਾ ਜਨੂਨ ਹੈ ਅਤੇ ਉਹਨਾਂ ਦੀ ਨੀਅਤ ਵੀ ਸਾਫ ਹੈ ਜਿਸ ਦੇ ਮੁਕਾਬਲੇ ਲੋਕ ਹੰਕਾਰ ਦੀ ਵਜਹਾ ਨਾਲ ਭਾਰਤ ਭੂਸ਼ਣ ਆਸ਼ੂ ਨੂੰ ਵੋਟ ਨਹੀਂ ਦੇਣਗੇ ਮਾਨ ਸਾਹਿਬ ਨੇ ਕਿਹਾ ਕਿ ਸਾਡੀ ਲੜਾਈ ਕੁਰਸੀ ਦੀ ਨਹੀਂ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਹੈ ਸੰਜੀਵ ਅਰੋੜਾ ਹਲਕਾ ਪੱਛਮੀ ਲਈ ਜੋ ਵੀ ਮੰਗ ਲੀਕੇ ਦੇਣਗੇ ਉਸ ਉੱਤੇ ਤੁਰੰਤ ਸਾਈਨ ਕੀਤੇ ਜਾਣਗੇ।