ਗਾਊ ਤਸਕਰਾਂ ਵੱਲੋਂ ਇੱਕ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੱਡਾ ਐਕਸ਼ਨ ਲਿਆ ਹੈ ਗੋਰਖਪੁਰ ਦੇ ਪਿਪਰਾਈਜ ਵਿੱਚ ਗਊ ਤਸਕਰਾਂ ਨੇ ਇੱਕ ਵਿਦਿਆਰਥੀ ਦੀ ਹੱਤਿਆ ਕਰ ਦਿੱਤੀ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਪੁਲਿਸ ਅਧਿਕਾਰੀਆਂ ਉੱਤੇ ਕਾਰਵਾਈ ਹੋਈ ਹੈ ਐਸਐਸਪੀ ਨੇ ਜੰਗਲ ਧੁਸ਼ਨ ਦੇ ਇੰਚਾਰਜ ਸਮੇਤ ਪੂਰੀ ਚੌਂਕੀ ਨੂੰ ਸਸਪੈਂਡ ਕਰ ਦਿੱਤਾ ਹੈ। ਸਾਰੇ ਮੁਅਤਲ ਅਧਿਕਾਰੀ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪਿੰਡ ਵਾਸੀਆਂ ਨੇ ਜੰਗਲ ਧੂਸ਼ਨ ਚੌਂਕੀ ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਸੀ ਤਸਕਰਾਂ ਨੂੰ ਫੜਨ ਲਈ 6 ਪੁਲਿਸ ਟੀਮਾਂ ਤੇ ਤੈਨਾਤ ਕੀਤੀਆਂ ਗਈਆਂ ਹਨ।
ਬੀਤੀ ਰਾਤ ਪਿਪਰਾਈਜ ਦੇ ਮੁਨਚਾਪੀ ਪਿੰਡ ਵਿੱਚ NEET ਦੀ ਤਿਆਰੀ ਕਰ ਰਹੇ ਵਿਦਿਆਰਥੀ ਦੀਪਕ ਗੁਪਤਾ ਉਮਰ 19 ਸਾਲ ਦੀ ਪਸ਼ੂ ਤਸਕਰਾਂ ਨੇ ਹੱਤਿਆ ਕਰ ਦਿੱਤੀ ਪੁਲਿਸ ਅਨੁਸਾਰ ਦੀਪਕ ਪਸੂ ਤਸਕਰਾਂ ਨੂੰ ਫੜਨ ਲਈ ਭੱਜਿਆ ਅਤੇ ਇੱਕ ਪਿਕਅਪ ਗੱਡੀ ਨਾਲ ਟਕਰਾ ਗਿਆ ਜਿਸ ਕਾਰਨ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਸਦੇ ਪਰਿਵਾਰ ਨੇ ਉਸ ਦੀ ਲਾਸ਼ ਖੂਨ ਨਾਲ ਲੱਥ ਪੱਥ ਮਿਲੀ ਜਿਸ ਦਾ ਸਿਰ ਕੁਚਲਿਆ ਹੋਇਆ ਸੀ ਸੋਮਵਾਰ ਰਾਤ ਲਗਭਗ 11 ਵਜੇ 10 ਤੋਂ 15 ਪਸੂ ਤਸਕਰ ਪਿੰਡ ਵਿੱਚ ਦਾਖਲ ਹੋਏ।
ਦੀਪਕ ਦੀ ਮੌਤ ਤੋਂ ਗੁੱਸੇ ਵਿੱਚ ਆਈ ਭੀੜ ਨੇ ਅੱਜ ਪੱਥਰਬਾਜ਼ੀ ਕੀਤੀ ਅਤੇ ਪਰਾਈ ਚ ਗੋਰਖਪੁਰ ਸੜਕ ਨੂੰ ਜਾਮ ਕਰ ਦਿੱਤਾ। ਚਾਰ ਪੁਲਿਸ ਥਾਣਿਆਂ ਦੇ ਪੀਏਸੀ ਦੀਆਂ ਫੋਰਸਾਂ ਮੌਕੇ ਤੇ ਪਹੁੰਚੀਆਂ ਅਧਿਕਾਰੀ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸ ਦੌਰਾਨ ਭੀੜ ਹਿੰਸਕ ਹੋ ਗਈ ਅਤੇ ਪੁਲਿਸ ਵਾਲਿਆਂ ਉੱਤੇ ਹੀ ਪੱਥਰਬਾਜ਼ੀ ਕਰ ਦਿੱਤੀ। ਪੁਲਿਸ ਮੁਲਾਜ਼ਮ ਕਿਸੇ ਤਰਹਾਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਸੀਐਮ ਜੋਗੀ ਨੇ ਮਾਮਲੇ ਦਾ ਨੋਟਿਸ ਲਿਆ ਹੈ ਉਹਨਾਂ ਕਿਹਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।