ਜਲ਼ੰਧਰ -(ਮਨਦੀਪ ਕੌਰ ) – ਗੈਰ ਕਾਨੂੰਨੀ ਅਤੇ ਨਾਜਾਇਜ਼ ਕਾਲੋਨੀਆਂ ਦੇ ਖਿਲਾਫ ਵਿਜੀਲੈਂਸ ਨੇ ਆਪਣੀ ਕਾਰਵਾਈ ਤੇਜ਼ ਕਰ ਦਿਤੀ ਹੈ । ਹਾਲ ਵਿੱਚ ਹੀ ਜਲੰਧਰ ਦੇ ATP ਸੁਖਦੇਵ ਵਰਿਸ਼ਟ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਨੇ ਓਹਨਾ ਇਲਾਕਿਆਂ ਦੀ ਜਾਂਚ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਹੈ ਜਿੱਥੇ ਗੈਰ ਕਾਨੂੰਨੀ ਅਤੇ ਨਾਜਾਇਜ਼ ਕਾਲੋਨੀਆਂ ਦੇ ਖਿਲਾਫ ਨੋਟਿਸ ਜਾਰੀ ਕੀਤੇ ਗਏ ਸਨ । ਵਿਜੀਲੈਂਸ ਦੀ ਇੱਕ ਟੀਮ ਨੇ ਸ਼ਨੀਵਾਰ ਸ਼ਾਮ ਨੂੰ ਬਸਤੀ ਸ਼ੇਖ ਦੇ ਸ਼ਮਸ਼ਾਨ ਘਾਟ ਦੇ ਕੋਲ ਬਣੀ ਨਜਾਇਜ਼ ਕਲੋਨੀ ਦਾ ਦੌਰਾ ਕੀਤਾ। ਇਸ ਵਿੱਚ ਤਿਆਰ ਕੀਤੀਆਂ ਹੋਈਆਂ ਕੋਠੀਆਂ ਨੂੰ ਸੀਲ ਕੀਤਾ ਗਿਆ ਸੀ। ਅਤੇ ਤਿਆਰ ਕੀਤੀਆਂ ਗਈਆਂ ਇਮਾਰਤਾਂ ਦੀ ਪੂਰੀ ਤਰਹਾਂ ਜਾਂਚ ਕੀਤੀ ਗਈ।
ਵਿਜੀਲੈਂਸ ਨੇ ਮਕਾਨ ਬਣਾਉਣ ਵਾਲਿਆਂ ਦੀ ਪੂਰੀ ਸੂਚੀ ਤਿਆਰ ਕੀਤੀ ਹੈ। ਵਿਜੀਲੈਂਸ ਦੀ ਟੀਮ ਨੇ ਉਹਨਾਂ ਸਾਰੇ ਡੀਲਰਾਂ ਦੀ ਇੱਕ ਲਿਸਟ ਤਿਆਰ ਕੀਤੀ ਹੈ ਜੋ ਨਜਾਇਜ਼ ਕੇ ਨਾਲ ਕੋਠੀਆਂ ਤਿਆਰ ਕੀਤੀਆਂ ਗਈਆਂ ਹਨ। ਨਾਲ ਹੀ ਇਸ ਦੀ ਜਾਂਚ ਵੀ ਚੱਲ ਰਹੀ ਹੈ ਕਿ ਇਸ ਹੋਰ ਨਜਾਇਜ਼ ਤਰੀਕੇ ਨਾਲ ਬੜੀਆਂ ਕੋਠੀਆਂ ਨੂੰ ਕਿਸ ਦੀ ਸ਼ੈਅ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਵਿਜੀਲੈਂਸ ਵੱਲੋਂ ਤੋੜੀਆਂ ਗਈਆਂ ਤਿੰਨ ਦੁਕਾਨਾਂ ਦੀ ਵੀ ਜਾਂਚ ਕੀਤੀ ਗਈ। ਜਿਹੜੀਆਂ ਕਿ ਇੱਕ ਪੇਂਟ ਫੈਕਟਰੀ ਦੇ ਮਾਲਕ ਦੀਆਂ ਸਨ। ਇਹਨਾਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਨ ਤੋਂ ਬਾਅਦ ਦੁਬਾਰਾ ਨਵੇਂ ਸਿਰੇ ਤੋਂ ਬਣਾਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਵਿਜੀਲੈਂਸ ਇਸ ਪੂਰੀ ਤਰ੍ਹਾਂ ਤਹਿਕੀਕਾਤ ਕਰੇ ਕੀ ਕਿ ਇਹ ਦੁਕਾਨਾਂ ਦਾ ਨਿਰਮਾਣ ਕਿਸ ਦੇ ਇਸ਼ਾਰੇ ਅਤੇ ਸ਼ੈ ਦੇ ਕਾਰਨ ਹੋ ਰਿਹਾ ਹੈ । ਇਸ ਕਾਰਵਾਈ ਤੋਂ ਇਹ ਪਤਾ ਚਲਦਾ ਹੈ ਕਿ ਇਹ ਵਾਲੀ ਕਲੋਨੀ ਹੁਣ ਵਿਜੀਲੈਂਸ ਦੀ ਰਡਾਰ ਵਿੱਚ ਹੈ।
ਸੂਤਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਉਹਨਾਂ ਸਾਰੀਆਂ ਕਲੋਨੀਆਂ ਦੀ ਜਾਂਚ ਕਰ ਰਹੀ ਹੈ। ਜਿਨਾਂ ਨੂੰ ਸੁਖਦੇਵ ਵਰਿਸ਼ਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ। ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਨੋਟਿਸਾਂ ਦੇ ਆਧਾਰ ਤੇ ਗੈਰ ਕਾਨੂੰਨੀ ਬਿਲਡਿੰਗਾਂ ਉੱਤੇ ਕਿੰਨੀ ਕਾਰਵਾਈ ਕੀਤੀ ਗਈ ਹੈ। ਤੇ ਜੋ ਬਿਲਡਿੰਗਾਂ ਸੀਲ ਕੀਤੀਆਂ ਗਈਆਂ ਹਨ ਉਨਾਂ ਦਾ ਕੀ ਬਣਿਆ। ਜਾਣਕਾਰੀ ਮੁਤਾਬਿਕ ਵਿਜੀਲੈਂਸ ਦੀ ਟੀਮ ਸੀਲ ਅਤੇ ਡਿਮੋਲਿਸ਼ ਕੀਤੀਆਂ ਗਈਆਂ ਬਿਲਡਿੰਗਾਂ ਦੀ ਵੀ ਇੱਕ ਸੂਚੀ ਤਿਆਰ ਕਰ ਰਹੀ ਹੈ। ਤਾਂ ਚੱਲਿਆ ਹੈ ਕਿ ਵਿਜੀਲੈਂਸ ਦੀ ਇਸ ਜਾਂਚ ਵਿੱਚ ਵਿਜੀਲੈਂਸ ਬਿਲਡਿੰਗ ਦੇ ਕਈ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਫਸ ਸਕਦੇ ਹਨ। ਵਿਜੀਲੈਂਸ ਦੀ ਇਹ ਜਾਂਚ ਜਲੰਧਰ ਸ਼ਹਿਰ ਨੂੰ ਭਰਿਸ਼ਟਾਚਾਰ ਅਤੇ ਰਿਸ਼ਵਤ ਖੋਰੀ ਵਿੱਚੋਂ ਕੱਢਣ ਲਈ ਪਹਿਲਾ ਕਦਮ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਵਿੱਚ ਹੋਰ ਵੀ ਵੱਡੇ ਪੱਧਰ ਉੱਤੇ ਖੁਲਾਸੇ ਹੋਣ ਦੀ ਸੰਭਾਵਨਾ ਹੈ।