ਸਪੋਰਟਸ – ਈਡੀ ਨੇ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਅਤੇ ਸ਼ਿਖਰ ਧਵਲ ਖਿਲਾਫ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਵੱਡੀ ਕਾਰਵਾਈ ਕੀਤੀ ਹੈ ਏਜੰਸੀ ਨੇ ਦੋਵਾਂ ਦੀ ਲਗਭਗ 11.14 ਕਰੋੜ ਦੀ ਸੰਪੱਤੀ ਨੂੰ ਜਪਤ ਕਰ ਲਿਆ ਹੈ ਸੂਤਰਾਂ ਅਨੁਸਾਰ ਇਹ ਕਾਰਵਾਈ ਗੈਰ ਕਾਨੂੰਨੀ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ 1×bet ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਤਹਿਤ ਕੀਤੀ ਗਈ ਹੈ ।
ਈਡੀ ਨੇ ਦਾਅਵ ਕੀਤਾ ਹੈ ਕਿ ਦੋਨੋਂ ਸਾਬਕਾ ਕ੍ਰਿਕਟਰਾਂ ਨੇ ਵਿਦੇਸ਼ੀ ਕੰਪਨੀਆਂ ਨਾਲ ਮਿਲ ਕੇ ਇਸ ਸੱਟੇਬਾਜ਼ੀ ਕੰਪਨੀ ਅਤੇ ਇਸ ਦੇ ਸਹਿਯੋਗੀਆਂ ਦਾ ਪ੍ਰਚਾਰ ਕੀਤਾ ਹੈ ਜਾਂਚ ਦੌਰਾਨ ਪਤਾ ਲੱਗਾ ਕਿ ਉਹਨਾਂ ਨੇ ਜਾਣ ਬੁਝ ਕੇ ਇਸ਼ਤਿਹਾਰੀ ਸਮਝੌਤੇ ਸਾਈਨ ਕਰਕੇ ਗੈਰ ਕਾਨੂੰਨੀ ਪਲੈਟਫਾਰਮ ਦੀ ਪ੍ਰਮੋਸ਼ਨ ਕੀਤੀ ਹੈ। ਇੱਕ ਰਿਪੋਰਟ ਦੇ ਮੁਤਾਬਕ ਸਿਖਰ ਧਵਨ ਦੀ 4.5 ਕਰੋੜ ਦੀ ਚਲ ਅਚਲ ਜਾਇਦਾਤ ਅਤੇ ਸੁਰੇਸ਼ ਰਾਈਨਾ ਦੀ 6.64 ਕਰੋੜ ਦੀ ਮਿਊਚੁਅਲ ਫੰਡ ਈਡੀ ਵੱਲੋਂ ਜਪਤ ਕੀਤੇ ਗਏ ਹਨ ਇਸ ਮਾਮਲੇ ਵਿੱਚ ਯੁਵਰਾਜ ਸਿੰਘ, ਰੋਬਿਨ ਉਤਪਾ ,ਅਦਾਕਾਰਾ ਸੋਨੂ ਸੂਦ ਉਰਵਸ਼ੀ ਰੋਤੇਲਾ, ਮਿੰਨੀ ਚੱਕਰਵਤੀ ਅਤੇ ਬੰਗਾਲੀ ਅਦਾਕਾਰਾ ਅੰਕੁਸ਼ ਹਜ਼ਾਰਾਂ ਤੋਂ ਵੀ ਪੁੱਛਗਿਛ ਕੀਤੀ ਗਈ ਹੈ।

