ਲੁਧਿਆਣਾ -(ਮਨਦੀਪ ਕੌਰ )- ਸੋਸ਼ਲ ਮੀਡੀਆ ਤੇ ਮਸ਼ਹੂਰ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿੱਚ ਗੱਡੀ ਵਿੱਚ ਲਾਸ਼ ਮਿਲੀ ਸੀ।
ਮਿਲੀ ਜਾਣਕਾਰੀ ਦੇ ਅਨੁਸਾਰ ਕਮਲ ਕੌਰ ਦੀ ਲਾਸ਼ ਲਗਭਗ ਦੋ ਤੋਂ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਦੱਸ ਦਈਏ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਲੁਧਿਆਣੇ ਦੀ ਰਹਿਣ ਵਾਲੀ ਹੈ ਭਾਬੀ ਕਮਲ ਕੌਰ ਸੋਸ਼ਲ ਮੀਡੀਆ ਉੱਤੇ ਆਪਣੀਆਂ ਅਸ਼ਲੀਲ ਅਤੇ ਗੰਦੀਆਂ ਵੀਡੀਓ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ।
ਭਾਬੀ ਕਮਲ ਕੌਰ ਦੀ ਮੌਤ ਕਿਵੇਂ ਹੋਈ ਅਤੇ ਕਿਸ ਨੇ ਕੀਤੀ ਹੈ ਇਹ ਇੱਕ ਵੱਡੀ ਮਿਸਟਰੀ ਹੈ । ਜਿਸ ਵਿੱਚ ਪੁਲਿਸ ਨੂੰ ਹੁਣ ਇੱਕ ਨਵੀਂ ਅਪਡੇਟ ਮਿਲੀ ਹੈ। ਸੂਤਰਾਂ ਮੁਤਾਬਿਕ ਇਸ ਮਾਮਲੇ ਨਾਲ ਸੰਬੰਧਿਤ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਹਿਰਾਸਤ ਵਿੱਚ ਲਏ ਦੋਸ਼ੀਆਂ ਵਿੱਚ ਨਿਹੰਗ ਅੰਮ੍ਰਿਤ ਪਾਲ ਮਹਿਰੋ ਅਤੇ ਉਸ ਦੇ ਦੋ ਸਾਥੀ ਦੱਸੇ ਜਾ ਰਹੇ ਹਨ ਪੁਲਿਸ ਮੁਤਾਬਿਕ ਤਿੰਨਾਂ ਨੇ ਮਿਲ ਕੇ ਭਾਬੀ ਕਮਲ ਕੌਰ ਉਰਫ ਕੰਚਨ ਕੁਮਾਰੀ ਦੇ ਕਤਲ ਦੀ ਸਾਜ਼ਿਸ਼ ਰਚੀ ਹੈ।
ਇਹ ਤਿੰਨੇ ਦੋਸ਼ੀਆਂ ਵਿੱਚੋਂ ਇੱਕ ਜਿਲ ਤਰਨ ਤਾਰਨ ਦੇ ਪੱਟੀ ਦੇ ਹਰੀਕੇ ਪਿੰਡ ਦਾ ਹੈ ਅਤੇ ਦੋ ਜ਼ਿਲ੍ਾ ਮੋਗਾ ਤੋਂ ਮਹਿਰੋ ਪਿੰਡ ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਭਾਈ ਅੰਮ੍ਰਿਤ ਪਾਲ ਮਹਿਰੋ ਨੇ ਭਾਬੀ ਕਮਲ ਕੌਰ ਨੂੰ ਸੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓ ਪੋਸਟ ਕਰਨ ਲਈ ਧਮਕੀ ਦਿੱਤੀ ਸੀ। ਜਿਸ ਕਾਰਨ ਪੁਲਿਸ ਨੇ ਭਾਈ ਅੰਮ੍ਰਿਤ ਪਾਲ ਮਹਿਰੋਂ ਨੂੰ ਗ੍ਰਫਤਾਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਬੀ ਕਮਲ ਕੌਰ ਦਾ ਕਤਲ ਭਾਈ ਅੰਮ੍ਰਿਤ ਪਾਲ ਮਹਿਰੋ ਵੱਲੋਂ ਕੀਤਾ ਗਿਆ ਹੈ। ਪੁਲਿਸ ਜਲਦੀ ਹੀ ਇਸ ਕਤਲ ਤੇ ਪ੍ਰੈਸ ਕਾਨਫਰੰਸ ਕਰੇਗੀ।
ਦੱਸ ਦਈਏ ਭਾਈ ਅੰਮ੍ਰਿਤ ਪਾਲ ਮਹਿਰੋ ਦਾ ਨਾਮ ਪਹਿਲਾਂ ਵੀ ਸੋਸ਼ਲ ਮੀਡੀਆ ਇਨਫਲੂਸਰਾਂ ਨੂੰ ਧਮਕੀਆਂ ਦੇਣ ਦੇ ਮਾਮਲਿਆਂ ਵਿੱਚ ਸਾਹਮਣੇ ਆ ਚੁੱਕਾ ਹੈ। ਭਾਈ ਮਹਿਰੋ ਖੁਦ ਵੀ ਸੋਸ਼ਲ ਮੀਡੀਆ ਉੱਤੇ ਖੂਬ ਸਰਗਰਮ ਰਹਿੰਦੇ ਹਨ।