ਪੰਜਾਬ -(ਮਨਦੀਪ ਕੌਰ )-ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਪੂਰਵ ਮੁੱਖ ਮੰਤਰੀ ਅਤੇ ਆਪ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ “ਜਮਾਂਬੰਦੀ ਪੋਰਟਲ “ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮੌਕੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਸਭ ਨੂੰ ਵਧਾਈ ਦਿੱਤੀ ਅਤੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਕਿ ਹੁਣ ਲੋਕਾਂ ਨੂੰ ਤਹਿਸੀਲਾਂ ਦੇ ਵਿੱਚ ਚੱਕਰ ਨਹੀਂ ਕੱਟਣੇ ਪੈਣਗੇ । ਉਹਨਾਂ ਨੇ ਕਿਹਾ ਕਿ ਪਹਿਲੇ ਜਦੋਂ ਕਿਸੀ ਦੀ ਫਰਦ ਜਾਂ ਜਮਾਂਬੰਦੀ ਵਿੱਚ ਪਟਵਾਰੀ ਕੋਲੋਂ ਕੋਈ ਗਲਤੀ ਹੋ ਜਾਂਦੀ ਸੀ ਤਾਂ ਉਸ ਨੂੰ ਠੀਕ ਕਰਵਾਉਣ ਲਈ 10-10 ਸਾਲ ਲੱਗ ਜਾਂਦੇ ਸਨ । ਇਸ ਦੌਰਾਨ ਲੋਕਾਂ ਨੂੰ ਪੈਸਾ ਅਤੇ ਆਪਣਾ ਟਾਈਮ ਬਰਬਾਦ ਕਰਨਾ ਪੈਂਦਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਇਹ ਆਨਲਾਈਨ ਸੇਵਾ ਹੌਲੀ ਹੌਲੀ ਪੂਰੇ ਪੰਜਾਬ ਵਿੱਚ ਲਾਗੂ ਕੀਤੀ ਜਾਵੇਗੀ। ਹੁਣ ਲੋਕ ਆਪਣੇ ਮੋਬਾਇਲ ਜਾਂ ਕੰਪਿਊਟਰ ਦੇ ਮਾਧਿਅਮ ਦੇ ਨਾਲ ਘਰ ਬੈਠੇ ਹੀ ਆਪਣੀ ਜਮਾਂਬੰਦੀ ਕਰ ਸਕਣਗੇ ਜਾਂ ਫਰਦ ਹਾਸਿਲ ਕਰ ਸਕਣਗੇ ਉਹਨਾਂ ਨੇ ਕਿਹਾ ਕਿ ਰਜਿਸਟਰੇਸ਼ਨ ਦੀ ਪ੍ਰਕਿਰਿਆ ਕਿਸੇ ਵੀ ਤਹਿਸੀਲ ਤੋਂ ਕਰਵਾਈ ਜਾ ਸਕਦੀ ਹੈ। ਕਿਸੀ ਵਿਸ਼ੇਸ਼ ਜਗਹਾ ਉੱਤੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਕਿਸੀ ਪਟਵਾਰਖਾਨੇ ਨੂੰ ਤਾਲਾ ਲਗਾ ਕੇ ਉਸ ਦਾ ਉਦਘਾਟਨ ਕੀਤਾ ਜਾਵੇਗਾ। ਜੋ ਅਗਸਤ ਤੱਕ ਪੂਰਾ ਹੋਣ ਦੀ ਉਮੀਦ ਹੈ ਉਹਨਾਂ ਕਿਹਾ ਕਿ ਹੁਣ ਹਰ ਫੈਸਲਾ ਜਨਤਾ ਦੀ ਸਹਿਮਤੀ ਦੇ ਨਾਲ ਹੋਵੇਗਾ ਅਤੇ ਜਿਸ ਦਾ ਹੱਕ ਹੈ ਉਸਨੂੰ ਹੱਕਦਾਰ ਬਣਾਇਆ ਜਾਵੇਗਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕਿਸੀ ਵੀ ਤਹਿਸੀਲ ਦੀ ਇਮਾਰਤ ਵਿੱਚ ਲਾਲ ਇੱਟ ਨਹੀਂ ਪ੍ਰਯੋਗ ਕੀਤੀ ਜਾਵੇਗੀ ਕਿਉਂਕਿ ਲਾਲ ਇੱਟ ਦੇਖ ਕੇ ਲੋਕ ਸਮਝਦੇ ਹਨ ਕਿ ਇੱਥੇ ਲੁੱਟ ਹੋਣੀ ਹੈ ।