Asia Cup 2025- ਇਹਨਾਂ ਦਿਨਾਂ ਦੇ ਵਿੱਚ ਸਾਰਿਆਂ ਦੀਆਂ ਨਜ਼ਰਾਂ ਏਸ਼ੀਆ ਕੱਪ 2025 ਤੇ ਟਿਕੀਆਂ ਹੋਈਆਂ ਹਨ। 9 ਸਤੰਬਰ ਨੂੰ ਅੱਠ ਟੀਮਾਂ ਵਿਚਕਾਰ ਇਹ ਟੂਰਨਾਮੈਂਟ ਸ਼ੁਰੂ ਹੋਇਆ ਹੈ । ਦੱਸ ਸਤੰਬਰ ਜਾਨੀ ਅੱਜ ਟੀਮ ਇੰਡੀਆ ਨੇ ਆਪਣਾ ਪਹਿਲਾ ਟੈਸਟ ਮੈਚ ਖੇਡਣਾ ਹੈ ਇਸ ਦੌਰਾਨ ਕਰੋੜਾਂ ਰੁਪਇਆ ਦਾ ਘੁਟਾਲਾ ਸਾਹਮਣੇ ਆਇਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਜਾਨੀ ਕਿ ਬੀਸੀਸੀਆਈ ਨੂੰ ਵੀ ਇਸ ਪੂਰੇ ਮਾਮਲੇ ਵਿੱਚ ਨੋਟਿਸ ਮਿਲਿਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਘੁਟਾਲੇ ਵਿੱਚ ਸਿਰਫ ਕੇਲਿਆਂ ਉੱਤੇ ਹੀ ਲੱਖਾਂ ਰੁਪਏ ਖਰਚ ਕੀਤੇ ਗਏ ਸਨ ਇਹ ਘੁਟਾਲਾ ਕੀ ਹੈ ਇਹ ਕਿਵੇਂ ਚਰਚਾ ਦੇ ਵਿੱਚ ਆਇਆ ਇਸ ਦੀਆਂ ਤਾਰਾਂ ਬੀਸੀਸੀਆਈ ਨਾਲ ਕਿਵੇਂ ਜੁੜੀਆਂ ਹਨ ਇਹ ਸਵਾਲ ਸਭ ਦੇ ਦਿਮਾਗ ਵਿੱਚ ਆਉਂਦਾ ਹੈ ਤਾਂ ਆਓ ਜਾਣਦੇ ਹਾਂ ਇਸਦੇ ਬਾਰੇ।
ਦਰਅਸਲ ਇਥੇ ਜਿਸ ਘੁਟਾਲੇ ਦੀ ਗੱਲ ਕੀਤੀ ਜਾ ਰਹੀ ਹੈ ਉਹ ਉੱਤਰਾਖੰਡ ਕ੍ਰਿਕਟ ਐਸੋਸੀਏਸ਼ਨ ਦਾ ਹੈ ਇਸ ਐਸੋਸੀਏਸ਼ਨ ਵਿੱਚ 12 ਕਰੋੜ ਰੁਪਏ ਦੇ ਘੁਟਾਲੇ ਦਾ ਮਾਮਲਾ ਹਾਈਕੋਰਟ ਤੱਕ ਪਹੁੰਚਿਆ ਹੈ ਦੇਹਰਾਦੂਨ ਦੇ ਰਹਿਣ ਵਾਲੇ ਸੰਜੇ ਰਾਵਤ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ ਹੋਈ ਨੈਨੀਤਾਲ ਹਾਈਕੋਰਟ ਨੇ ਕਰੋੜਾਂ ਰੁਪਏ ਦੇ ਇਸ ਕਥਿਤ ਘੁਟਾਲੇ ਤੇ ਸਖਤ ਰੁੱਖ ਅਪਣਾਇਆ ਹੈ ਅਤੇ ਬੀਸੀਸੀਆਈ ਨੂੰ ਨੋਟਿਸ ਭੇਜਿਆ ਹੈ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਇਸ ਸ਼ੁਕਰਵਾਰ ਨੂੰ ਹੋਵੇਗੀ
ਸੰਜੇ ਰਾਵਤ ਨਾਮ ਦੇ ਵਿਅਕਤੀ ਵੱਲੋਂ ਕੋਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉੱਤਰਾਖੰਡ ਕ੍ਰਿਕਟ ਐਸੋਸੀਏਸ਼ਨ ਨਿਯਮਾਂ ਦੇ ਅਨੁਸਾਰ ਕੰਮ ਨਹੀਂ ਕਰ ਰਹੀ ਅਤੇ ਖਿਡਾਰੀਆਂ ਲਈ ਮਿਲੇ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਰਾਵਤ ਨੇ ਕਿਹਾ ਕਿ ਖਿਡਾਰੀਆਂ ਅਤੇ ਕ੍ਰਿਕਟ ਸਮਾਗਮਾਂ ਦੇ ਵਿਕਾਸ ਲਈ ਪ੍ਰਾਪਤ ਹੋਏ 12 ਕਰੋੜ ਰੁਪਏ ਦੇ ਸਰਕਾਰੀ ਫੰਡ ਦੀ ਐਸੋਸੀਏਸ਼ਨ ਵੱਲੋਂ ਦੁਰਵਰਤੋ ਕੀਤੀ ਗਈ ਹੈ ਜਿਸ ਦੇ ਵਿੱਚ ਖਿਡਾਰੀਆਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ।
ਦਾਖਲ ਪਟੀਸ਼ਨ ਦੇ ਵਿੱਚ ਸੰਜੇ ਰਾਵਤ ਨੇ ਇਹ ਦਾਅਵਾ ਕੀਤਾ ਹੈ ਕਿ ਐਸੋਸੀਏਸ਼ਨ ਨੇ ਫੰਡ ਦਾ ਆਡਿਟ ਆਪਣੇ ਚਾਰਟਡ ਅਕਾਊਂਟਡ ਵੱਲੋਂ ਨਹੀਂ ਸਗੋਂ ਇੱਕ ਬਾਹਰੀ ਸੀਐਮ ਵੱਲੋਂ ਕਰਵਾਇਆ ਹੈ। ਤਾਂ ਜੋ ਉਹ ਕੀਤੀਆਂ ਗਈਆਂ ਬੇਈਮਾਨੀਆਂ ਤੋਂ ਬਚ ਸਕਣ। ਹੁਣ ਇਸ ਮਾਮਲੇ ਦੇ ਵਿੱਚ ਰਾਵਤ ਨੇ ਸੱਚਾਈ ਸਾਹਮਣੇ ਲਿਆਉਣ ਲਈ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਇਸ ਪੂਰੇ ਮਾਮਲੇ ਵਿੱਚ ਜਸਟਿਸ ਮਨੋਜ ਕੁਮਾਰ ਤਿਵਾੜੀ ਦੀ ਸਿੰਗਲ ਬੈਂਚ ਨੇ ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਕੀਤੀ ਅਤੇ ਇਸ ਪੂਰੇ ਮਾਮਲੇ ਤੇ ਬੀਸੀਸੀਆਈ ਤੋਂ ਜਵਾਬ ਮੰਗਿਆ ਹੈ।
ਇਸ ਪੂਰੇ ਮਾਮਲੇ ਦੇ ਵਿੱਚ ਸੰਜੇ ਤਿਵਾਰੀ ਵੱਲੋਂ ਦਾਇਰ ਪਟੀਸ਼ਨ ਵਿੱਚ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਜਿਸ ਪਟੀਸ਼ਨ ਵਿੱਚ ਪਟੀਸ਼ਨ ਕਰਤਾ ਸੀਏਯੂ ਦੀ ਐਡਿਟ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਖਿਡਾਰੀਆਂ ਨੂੰ 35 ਲੱਖ ਰੁਪਏ ਦੇ ਕੇਲੇ ਖਵਾਏ ਗਏ ਹਨ ਖਾਣੇ ਅਤੇ ਕੈਂਪ ਦੇ ਨਾਂ ਉੱਤੇ ਕਈ ਕਰੋੜ ਰੁਪਏ ਖਰਚ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ ਜਦੋਂ ਕਿ ਜਮੀਨੀ ਪੱਧਰ ਤੇ ਇਨਾ ਪੈਸਾ ਖਰਚ ਕੀਤਾ ਹੀ ਨਹੀਂ ਗਿਆ ਹੁਣ ਜੇ ਇਸ ਮਾਮਲੇ ਦੇ ਵਿੱਚ ਉੱਤਰਾਖੰਡ ਕ੍ਰਿਕਟ ਐਸੋਸੀਏਸ਼ਨ ਦੋਸ਼ੀ ਪਾਈ ਜਾਂਦੀ ਹੈ ਤਾਂ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

